ਵਾਸ਼ਿੰਗਟਨ— ਅਮਰੀਕਾ ਦੇ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਸੀਰੀਆ 'ਚ ਅਮਰੀਕੀ ਮਿਸ਼ਨ 'ਚ ਕੋਈ ਬਦਲਾਅ ਨਹੀਂ ਆਇਆ ਹੈ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਛੇਤੀ ਤੋਂ ਛੇਤੀ ਆਪਣੇ ਸੁਰੱਖਿਆ ਬਲਾਂ ਦੀ ਘਰ ਵਾਪਸੀ ਚਾਹੁੰਦੇ ਹਨ। ਅਮਰੀਕੀ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਕਿਹਾ,''ਅਮਰੀਕੀ ਮਿਸ਼ਨ 'ਚ ਕੋਈ ਬਦਲਾਅ ਨਹੀਂ ਆਇਆ...ਰਾਸ਼ਟਰਪਤੀ ਇਸ ਗੱਲ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਛੇਤੀ ਤੋਂ ਛੇਤੀ ਅਮਰੀਕੀ ਫੌਜ ਦੀ ਘਰ ਵਾਪਸੀ ਚਾਹੁੰਦੇ ਹਨ।'' ਫਰਾਂਸ ਦੇ ਰਾਸ਼ਟਰਪਤੀ ਅਮੈਨੁਏਲ ਮੈਕਰੋਨ ਦੇ ਟਰੰਪ ਨੂੰ ਸੀਰੀਆ 'ਚ ਲੰਬੇ ਸਮੇਂ ਤੋਂ ਬਣੇ ਰਹਿਣ ਲਈ ਮਨਾ ਲੈਣ ਦੀ ਗੱਲ ਕਹਿਣ ਦੇ ਕੁੱਝ ਘੰਟਿਆਂ ਬਾਅਦ ਸਾਰਾਹ ਨੇ ਇਹ ਬਿਆਨ ਦਿੱਤਾ। ਸਾਰਾਹ ਨੇ ਕਿਹਾ,''ਅਸੀਂ ਆਈ. ਐੱਸ.ਆਈ. ਐੱਸ. ਦੇ ਖਾਤਮੇ ਅਤੇ ਉਨ੍ਹਾਂ ਦੀ ਵਾਪਸੀ ਰੋਕਣ ਲਈ ਵਚਨਬੱਧ ਹਾਂ। ਅਸੀਂ ਇਸ ਸੰਬੰਧ 'ਚ ਸਾਡੇ ਖੇਤਰੀ ਸਹਿਯੋਗੀਆਂ ਅਤੇ ਭਾਗੀਦਾਰਾਂ ਦੇ ਖੇਤਰ ਦੀ ਰੱਖਿਆ ਕਰਨ ਲਈ ਫੌਜੀ ਅਤੇ ਆਰਥਿਕ ਦੋਹਾਂ ਪੱਖਾਂ ਦੀ ਜ਼ਿੰਮੇਵਾਰੀ ਲੈਣ ਦੀ ਉਮੀਦ ਕਰਦੇ ਹਾਂ।'' ਪੈਂਟਾਗਨ ਵੱਲੋਂ ਕਿਹਾ ਗਿਆ ਸੀ ਕਿ ਅਮਰੀਕਾ ਦਾ ਸੀਰੀਆ 'ਤੇ ਹਮਲਾ ਸਫਲ ਰਿਹਾ ਹੈ ਅਤੇ ਜੇਕਰ ਸੀਰੀਆ ਆਮ ਨਾਗਰਿਕਾਂ 'ਤੇ ਰਸਾਇਣਕ ਹਮਲਾ ਕਰੇਗਾ ਤਾਂ ਅਮਰੀਕਾ ਮੁੜ ਸਖਤ ਕਦਮ ਚੁੱਕੇਗਾ।
ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਅਮਰੀਕਾ, ਫਰਾਂਸ ਅਤੇ ਬ੍ਰਿਟੇਨ ਨੇ ਮਿਲ ਕੇ ਸੀਰੀਆ 'ਤੇ ਹਮਲਾ ਕੀਤਾ ਸੀ। ਇਸ ਹਮਲੇ ਪਿੱਛੇ ਸੀਰੀਆਈ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਕਦਮ ਚੁੱਕਣਾ ਸੀ ਕਿਉਂਕਿ 7 ਅਪ੍ਰੈਲ ਨੂੰ ਸੀਰੀਆ ਦੇ ਨਾਗਰਿਕਾਂ 'ਤੇ ਉਨ੍ਹਾਂ ਦੇ ਹੀ ਦੇਸ਼ ਵੱਲੋਂ ਰਸਾਇਣਕ ਹਮਲਾ ਕੀਤਾ ਗਿਆ ਅਤੇ 60 ਤੋਂ ਵਧੇਰੇ ਲੋਕਾਂ ਨੇ ਦਮ ਤੋੜ ਦਿੱਤਾ। ਇਸ ਹਮਲੇ 'ਚ ਬੱਚੇ ਅਤੇ ਔਰਤਾਂ ਦੀ ਵੀ ਮੌਤ ਹੋ ਗਈ। ਇਸੇ ਕਾਰਨ ਅਮਰੀਕਾ ਨੇ ਇਹ ਸਖਤ ਕਦਮ ਚੁੱਕਿਆ । ਅਮਰੀਕਾ ਨੇ ਰੂਸ 'ਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ਰੂਸ ਸੀਰੀਆ ਨੂੰ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕ ਨਹੀਂ ਸਕਿਆ ਅਤੇ ਇਸੇ ਲਈ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ।
ਅਫਰੀਕਾ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਿਆ ਹੈਦਰਾਬਾਦ ਦਾ 7 ਸਾਲ ਦਾ ਪਰਬਤਰੋਹੀ
NEXT STORY