ਇੰਟਰਨੈਸ਼ਨਲ ਡੈਸਕ : ਇੰਡੋਨੇਸ਼ੀਆ 'ਚ ਕੁਦਰਤ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲ ਹੀ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜੂਝ ਰਹੇ ਇਸ ਦੇਸ਼ ਨੂੰ ਹੁਣ ਭੂਚਾਲ ਦੇ ਤੇਜ਼ ਝਟਕਿਆਂ ਨੇ ਹਿਲਾ ਦਿੱਤਾ ਹੈ। ਬੁੱਧਵਾਰ ਸਵੇਰੇ ਉੱਤਰੀ ਸੁਮਾਤਰਾ 'ਚ 4.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੇ ਅਨੁਸਾਰ, ਇਹ ਭੂਚਾਲ ਭਾਰਤੀ ਸਮੇਂ ਅਨੁਸਾਰ 10:58 ਵਜੇ ਆਇਆ। ਭੂਚਾਲ ਦੀ ਡੂੰਘਾਈ 150 ਕਿਲੋਮੀਟਰ ਦੱਸੀ ਗਈ ਹੈ। ਇਸ ਤੋਂ ਪਹਿਲਾਂ, ਸੁਮਾਤਰਾ ਟਾਪੂ 'ਤੇ ਵੱਡੇ ਹਾਦਸੇ ਵਿੱਚ ਭੂਸਖਲਨ ਅਤੇ ਹੜ੍ਹ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ 6 ਲੋਕ ਲਾਪਤਾ ਸਨ।
ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਥਾਵਾਂ 'ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ, ਫਿਲਹਾਲ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਲਗਾਤਾਰ ਆ ਰਹੀਆਂ ਕੁਦਰਤੀ ਆਫ਼ਤਾਂ ਨੇ ਸਥਾਨਕ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ 'ਰਿੰਗ ਆਫ ਫਾਇਰ' ਖੇਤਰ ਵਿੱਚ ਸਥਿਤ ਹੈ, ਜਿੱਥੇ ਦੁਨੀਆ ਦੇ ਜ਼ਿਆਦਾਤਰ ਭੂਚਾਲ ਅਤੇ ਜਵਾਲਾਮੁਖੀ ਗਤੀਵਿਧੀਆਂ ਹੁੰਦੀਆਂ ਹਨ। ਮਾਹਿਰਾਂ ਅਨੁਸਾਰ, ਇਹ ਲਗਾਤਾਰ ਭੂ-ਗਰਭੀ ਹਲਚਲ ਖੇਤਰ ਵਿੱਚ ਸਰਗਰਮੀ ਵਧਣ ਦਾ ਸੰਕੇਤ ਦਿੰਦੀ ਹੈ। ਇਸ ਤੋਂ ਪਹਿਲਾਂ, ਅਕਤੂਬਰ 'ਚ ਵੈਸਟ ਪਾਪੂਆ ਖੇਤਰ 'ਚ 6.6 ਤੀਬਰਤਾ ਦਾ ਭੂਚਾਲ ਆ ਚੁੱਕਾ ਹੈ।
ਬੇਰੁਜ਼ਗਾਰੀ ਦਾ ਸੰਕਟ! ਪਾਕਿਸਤਾਨ 'ਚ 80 ਲੱਖ ਲੋਕ ਘੁੰਮ ਰਹੇ ਵੇਹਲੇ
NEXT STORY