ਓਸਲੋ (ਬਿਊਰੋ)— ਨਾਰਵੇ ਦੇ ਪੱਛਮੀ ਸਮੁੰਦਰ ਤੱਟ ਨੇੜੇ ਖਰਾਬ ਮੌਸਮ ਕਾਰਨ ਸ਼ਨੀਵਾਰ ਨੂੰ ਯਾਤਰੀਆਂ ਨਾਲ ਭਰਿਆ ਇਕ ਕਰੂਜ਼ ਖਤਰੇ ਵਿਚ ਫਸ ਗਿਆ। ਕਰੂਜ਼ ਤੋਂ ਮਿਲੇ ਐਮਰਜੈਂਸੀ ਸੰਕੇਤਾਂ ਦੇ ਬਾਅਦ ਸਰਗਰਮ ਹੋਈ ਨਾਰਵੇ ਦੀ ਬਚਾਅ ਟੀਮ ਨੇ 1,300 ਯਾਤਰੀਆਂ ਨੂੰ ਏਅਰਲਿਫਟ ਜ਼ਰੀਏ ਸੁਰੱਖਿਅਤ ਕੱਢਣ ਲਈ ਹੈਲੀਕਾਪਟਰ ਲਗਾਏ ਹਨ। ਖਰਾਬ ਮੌਸਮ ਕਾਰਨ ਬਚਾਅ ਮੁਹਿੰਮ ਵਿਚ ਮੁਸ਼ਕਲ ਹੋ ਰਹੀ ਹੈ। ਪਰ ਦੁਪਹਿਰ ਬਾਅਦ ਤੱਕ ਵੱਡੀ ਗਿਣਤੀ ਵਿਚ ਯਾਤਰੀ ਕਰੂਜ਼ ਤੋਂ ਕੱਢੇ ਜਾ ਚੁੱਕੇ ਹਨ ਅਤੇ ਕਿਨਾਰੇ ਨੇੜੇ ਮੌਜੂਦ ਮੋਲਦੇ ਪਿੰਡ ਪਹੁੰਚਾਏ ਗਏ ਸਨ।
ਪ੍ਰਾਪਤ ਜਾਣਕਾਰੀ ਮੁਤਾਬਕ ਵਾਈਕਿੰਗ ਸਕਾਈ ਨਾਮ ਦੇ ਕਰੂਜ਼ ਸ਼ਿੱਪ ਦੇ ਇੰਜਣ ਵਿਚ ਖਰਾਬ ਮੌਸਮ ਕਾਰਨ ਸ਼ੁੱਕਰਵਾਰ ਤੋਂ ਮੁਸ਼ਕਲ ਆ ਰਹੀ ਸੀ। ਸ਼ਨੀਵਾਰ ਨੂੰ ਜਦੋਂ ਸਥਿਤੀ ਹੋਰ ਖਰਾਬ ਹੋਈ ਤਾਂ ਕਰੂਜ਼ ਚਾਲਕ ਦਲ ਨੇ ਨੇੜਲੇ ਕੰਟਰੋਲ ਰੂਮ ਲਈ ਮਦਦ ਸੰਦੇਸ਼ ਭੇਜਿਆ। ਇਸ ਮਗਰੋਂ ਸਰਗਰਮ ਹੋਏ ਨਾਰਵੇ ਦੇ ਸਰਕਾਰ ਸਿਸਟਮ ਨੇ ਚਾਰ ਹੈਲੀਕਾਪਟਰ ਲਗਾ ਕੇ ਬਚਾਅ ਮੁਹਿੰਮ ਸ਼ੁਰੂ ਕੀਤੀ। ਬਚਾਅ ਟੀਮ ਦੇ ਨਾਲ ਰੈੱਡਕ੍ਰਾਸ ਦੇ 60 ਵਾਲੰਟੀਅਰ ਵੀ ਮੌਕੇ 'ਤੇ ਪਹੁੰਚੇ ਸਨ। ਦੇਸ਼ ਦੇ ਪੁਲਸ ਪ੍ਰਮੁੱਖ ਟੋਰ ਆਂਦਰੇ ਨੇ ਭਰੋਸਾ ਦਿੱਤਾ ਹੈ ਕਿ ਸਮਾਂ ਰਹਿੰਦੇ ਕਰੂਜ਼ ਵਿਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਜਾਵੇਗਾ।
ਖਰਾਬ ਮੌਸਮ ਅਤੇ ਤੇਜ਼ ਹਵਾ ਕਾਰਨ ਸਮੁੰਦਰ ਵਿਚ ਤੇਜ਼ ਲਹਿਰਾਂ ਉੱਠ ਰਹੀਆਂ ਹਨ। ਇਸ ਲਈ ਬਚਾਅ ਕੰਮ ਵਿਚ ਮੁਸ਼ਕਲ ਆ ਰਹੀ ਹੈ। ਜਿਸ ਜਗ੍ਹਾ ਜਹਾਜ਼ ਫਸਿਆ ਹੈ ਉੱਥੇ ਪਾਣੀ ਦੀ ਸਤਹਿ ਹੇਠ ਉੱਚੀਆਂ ਚਟਾਨਾਂ ਹਨ। ਇਸ ਲਈ ਉੱਥੇ ਬਚਾਅ ਕੰਮ ਲਈ ਕਿਸੇ ਦੂਜੇ ਜਹਾਜ਼ ਨੂੰ ਭੇਜਣਾ ਖਤਰਨਾਕ ਹੈ। ਬਚਾਅ ਟੀਮ ਦੇ ਬੁਲਾਰੇ ਮੁਤਾਬਕ ਕਰੂਜ਼ ਦਾ ਇਕ ਇੰਜਣ ਹੀ ਕੰਮ ਕਰ ਰਿਹਾ ਹੈ। ਤੱਟ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਜਹਾਜ਼ ਨੇ ਲੰਗਰ ਪਾ ਦਿੱਤਾ ਹੈ। ਜਹਾਜ਼ ਉੱਥੋਂ ਅੱਗੇ ਨਹੀਂ ਵੱਧ ਪਾ ਰਿਹਾ ਹੈ। ਇੱਥੇ ਦੱਸ ਦਈਏ ਕਿ ਵਾਈਕਿੰਗ ਕਰੂਜ਼ ਨਾਰਵੇ ਦੇ ਅਰਬਪਤੀ ਉਦਯੋਗਪਤੀ ਟਾਰਸਟੇਨ ਹੇਗਨ ਦੀ ਕੰਪਨੀ ਦਾ ਹੈ। ਇਸ ਜਹਾਜ਼ ਦੀ ਸਮਰੱਥਾ ਸਿਰਫ 930 ਯਾਤਰੀਆਂ ਦੀ ਹੈ।
ਨਾਬਾਲਗ ਕੁੜੀ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਰਿੰਦਰ ਸਿੰਘ ਨੂੰ ਸਜ਼ਾ
NEXT STORY