ਜਲੰਧਰ (ਜ.ਬ.)- ਸ਼ਹਿਰ ਦੀਆਂ ਸੜਕਾਂ ਅਤੇ ਫੁੱਟਪਾਥਾਂ ਤੋਂ ਕਬਜ਼ੇ ਹਟਾਉਣ ਦੀ ਮੁਹਿੰਮ ਦਾ ਅਸਰ ਵਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਟ੍ਰੈਫਿਕ ਪੁਲਸ ਨੇ ਜ਼ਿਆਦਾਤਰ ਇਲਾਕਿਆਂ ’ਚ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸੜਕਾਂ ’ਤੇ ਕੋਈ ਵੀ ਸਾਮਾਨ ਅਤੇ ਵਾਹਨ ਨਾ ਖੜ੍ਹੇ ਕਰਨ ਦੀ ਅਪੀਲ ਕੀਤੀ ਸੀ। ਉੱਥੋਂ ਕਬਜ਼ੇ ਹਟਾਉਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਕਈ ਅਜਿਹੇ ਵੀ ਲੋਕ ਹਨ, ਜਿਨ੍ਹਾਂ ਟ੍ਰੈਫਿਕ ਪੁਲਸ ਦੀ ਚਿਤਾਵਨੀ ਤੱਕ ਨੂੰ ਨਜ਼ਰਅੰਦਾਜ ਕਰਕੇ ਅਜੇ ਵੀ ਕਬਜ਼ੇ ਕਰਨੇ ਨਹੀਂ ਛੱਡੇ ਹਨ, ਜਿਸ ਨੂੰ ਲੈ ਕੇ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਰ ਕੌਰ ਨੇ ਸਾਫ਼ ਕੀਤਾ ਕਿ ਉਨ੍ਹਾਂ ਲੋਕਾਂ ’ਤੇ ਹੁਣ ਕਾਨੂੰਨੀ ਕਾਰਵਾਈ ਤੈਅ ਹੈ।
ਸਭ ਤੋਂ ਪੁਰਾਣੀ ਸੜਕ ’ਤੇ ਲੱਗਣ ਵਾਲੀ ਅਲੀ ਪੁਲੀ ਮੁਹੱਲਾ ਦੇ ਬਾਹਰ ਟੂ-ਵ੍ਹੀਲਰ ਮਾਰਕੀਟ ਵੀ ਯੈਲੋ ਲਾਈਨ ਦੇ ਅੰਦਰ ਹੋ ਗਈ ਹੈ, ਜਿਸ ਕਾਰਨ ਸੜਕ ਨੂੰ ਆਪਣਾ ਸਹੀ ਆਕਾਰ ਮਿਲਣ ਨਾਲ ਜਾਮ ਲੱਗਣ ਦੀ ਸਮੱਸਿਆ ਖ਼ਤਮ ਹੋ ਗਈ ਹੈ। ਹਾਲਾਂਕਿ ਬਸਤੀ ਅੱਡਾ ਚੌਕ ’ਤੇ ਸੜਕ ’ਤੇ ਕਾਊਂਟਰ ਲਾ ਕੇ ਕਾਪੀਆਂ ਵੇਚਣ ਵਾਲਿਆਂ, ਭਗਵਾਨ ਵਾਲਮੀਕਿ ਚੌਂਕ ’ਤੇ ਸੜਕ ’ਤੇ ਬੇਰੀਕੇਟ ਲਾ ਕੇ ਸੜਕ ਬਲਾਕ ਕਰਨ ਵਾਲੇ, ਸੁਧਾਮਾ ਮਾਰਕੀਟ ਦੇ ਬਾਹਰ ਸੜਕ ਕਿਨਾਰੇ ਲੱਗਣ ਵਾਲੀਆਂ ਫੜ੍ਹੀਆਂ ਅਜੇ ਨਹੀਂ ਹਟੀਆਂ ਹਨ ਅਤੇ ਨਾ ਹੀ ਉਨ੍ਹਾਂ ਦੁਕਾਨਦਾਰਾਂ ’ਤੇ ਇਸ ਮੁਹਿੰਮ ਤਹਿਤ ਮਿਲੀ ਚਿਤਾਵਨੀ ਦਾ ਕੋਈ ਡਰ ਦਿਖਾਈ ਦੇ ਰਿਹਾ ਹੈ। ਰਾਮਾ ਮੰਡੀ ਚੌਕ ਤੋਂ ਸ਼ਹਿਰ ਵੱਲ ਯੂ-ਟਰਨ ਲੈਣ ਵਾਲੇ ਪੁਆਇੰਟਸ ’ਤੇ ਖੜ੍ਹੀਆਂ ਹੋਣ ਵਾਲੀਆਂ ਬੱਸਾਂ ਵੀ ਜਾਮ ਦਾ ਕਾਰਨ ਬਣ ਰਹੀਆਂ ਹਨ।
ਇਹ ਵੀ ਪੜ੍ਹੋ- ਇਮੀਗ੍ਰੇਸ਼ਨ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਮਾਂ ਨੂੰ ਫੋਨ ਕਰਕੇ ਆਖੀ ਇਹ ਗੱਲ
ਲਾਡੋਵਾਲੀ ਰੋਡ ’ਤੇ ਸਕ੍ਰੈਪ ਵਾਲਿਆਂ ਨੇ ਟ੍ਰੈਫਿਕ ਪੁਲਸ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ’ਚ ਕੋਈ ਕਮੀ ਨਹੀਂ ਛੱਡ ਰੱਖੀ। ਫੁੱਟਪਾਥ ’ਤੇ ਸਕ੍ਰੈਪ ਤੇ ਸੜਕਾਂ ’ਤੇ ਗੱਡੀਆਂ ਨੂੰ ਰਿਪੇਅਰ ਕਰਨ ਦਾ ਕੰਮ ਅਜੇ ਵੀ ਚਲਾਇਆ ਜਾ ਰਿਹਾ ਹੈ। ਉਧਰ ਏ. ਡੀ. ਸੀ. ਪੀ. ਟ੍ਰੈਫਿਕ ਅਮਨਦੀਪ ਕੌਰ ਨੇ ਕਿਹਾ ਕਿ ਅਜਿਹੇ ਲੋਕਾਂ ਨਾਲ ਜ਼ੀਰੋ ਟਾਲਰੇਂਸ ਦੀ ਨੀਤੀ ਨਾਲ ਨਿਪਟਿਆ ਜਾਵੇਗਾ, ਜੋ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜਲਦ ਹੀ ਉਕਤ ਦੁਕਾਨਦਾਰਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 16 ਸਾਲ ਦੀ ਕੁੜੀ ਨਾਲ ਗੈਂਗਰੇਪ, 8 ਨੌਜਵਾਨਾਂ ਨੇ ਕੀਤੀ ਘਿਨੌਣੀ ਹਰਕਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿਤਪੁਰ 'ਚ ਭਾਜਪਾ ਆਗੂਆਂ ਦਾ ਕਿਸਾਨਾਂ ਵੱਲੋਂ ਵਿਰੋਧ, ਮਾਹੌਲ ਤਣਾਅਪੂਰਨ, ਭਾਰੀ ਫੋਰਸ ਤਾਇਨਾਤ
NEXT STORY