ਓਸਲੋ (ਬਿਊਰੋ): ਨਾਰਵੇ ਨੇ ਚੀਨ 'ਤੇ ਆਪਣੀ ਸੰਸਦ ਨਾਲ ਜੁੜੇ ਈਮੇਲ ਖਾਤਿਆਂ ਵਿਚ ਸੰਨ੍ਹ ਲਗਾਉਣ ਦੇ ਮਾਮਲੇ ਵਿਚ ਚੀਨੀ ਰਾਜਦੂਤ ਨੂੰ ਸੰਮਨ ਭੇਜਿਆ ਹੈ। ਨਾਰਵੇਜੀਅਨ ਵਿਦੇਸ਼ ਮੰਤਰੀ ਇਨੇ ਐਰਿਕਸਨ ਸੋਰਾਇਡ ਨੇ ਦੱਸਿਆ ਕਿ ਮੰਤਰਾਲੇ ਨੇ ਚੀਨੀ ਰਾਜਦੂਤ ਨੂੰ ਨਾਰਵੇ ਦੀ ਸੰਸਦ 'ਤੇ ਕਥਿਤ ਤੌਰ 'ਤੇ ਆਈ.ਟੀ. ਹਮਲੇ ਦੇ ਬਾਰੇ ਤਲਬ ਕੀਤਾ ਹੈ। ਸੋਮਵਾਰ ਨੂੰ ਨਾਰਵੇ ਦੀ ਸਰਕਾਰ ਨੇ ਰਸਮੀ ਤੌਰ 'ਤੇ ਉਸ ਦੀ ਸੰਸਦ ਨਾਲ ਜੁੜੇ ਈਮੇਲ ਖਾਤਿਆਂ ਵਿਚ ਸੰਨ੍ਹ ਲਗਾਉਣ ਲਈ ਚੀਨੀ ਹੈਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਨਾਰਵੇਜੀਅਨ ਸੰਸਦ ਨੇ ਕਿਹਾ ਕਿ ਮਾਰਚ ਵਿਚ ਮਾਈਕ੍ਰੋਸਾਫਟ ਐਕਸਚੇਂਜ ਸਰਵਰ ਘਟਨਾ ਦੌਰਾਨ ਈਮੇਲ ਸਿਸਟਮ ਦੀ ਉਲੰਘਣਾ ਕੀਤੀ ਗਈ ਸੀ। ਨਾਰਵੇ ਦੇ ਵਿਦੇਸ਼ ਮੰਤਰੀ ਇਨੇ ਐਰਿਕਸਨ ਸੋਰਾਇਡ ਨੇ ਇਕ ਬਿਆਨ ਵਿਚ ਕਿਹਾ,''ਇਕ ਵਿਸਤ੍ਰਿਤ ਖੁਫੀਆ ਮੁਲਾਂਕਣ ਦੇ ਬਾਅਦ ਪਤਾ ਚੱਲਿਆ ਕਿ ਇਹ ਸਾਡੀ ਸਭ ਤੋਂ ਮਹੱਤਵਪੂਰਨ ਲੋਕਤੰਤਰੀ ਸੰਸਥਾ ਨੂੰ ਪ੍ਰਭਾਵਿਤ ਕਰਨ ਵਾਲੀ ਇਕ ਬਹੁਤ ਹੀ ਗੰਭੀਰ ਘਟਨਾ ਸੀ।ਸਾਡਾ ਵਿਚਾਰ ਹੈ ਕਿ ਚੀਨੀ ਹੈਕਰਾਂ ਨੇ ਸਾਡੀਆਂ ਕਮਜ਼ੋਰੀਆ ਦਾ ਫਾਇਦਾ ਚੁੱਕਿਆ।''
ਪੜ੍ਹੋ ਇਹ ਅਹਿਮ ਖਬਰ - ਚੀਨ ਦੇ ਗਲੇਸ਼ੀਅਰ 'ਚ ਮਿਲੇ 28 ਨਵੇਂ 'ਵਾਇਰਸ', ਵਿਗਿਆਨੀ ਵੀ ਹੋਏ ਹੈਰਾਨ
ਸੋਰਾਇਡ ਨੇ ਪੁਸ਼ਟੀ ਕੀਤੀ ਕਿ ਸਟਾਟਿੰਗ ਇਸ ਸ਼ੋਸ਼ਣ ਦਾ ਸ਼ਿਕਾਰ ਸੀ ਅਤੇ ਸਿੱਧੇ ਮੁੱਦਾ ਚੁੱਕਣ ਲਈ ਚੀਨੀ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ। ਇਸ ਰਹੱਸ ਦਾ ਖੁਲਾਸਾ ਉਸ ਦਿਨ ਹੋਇਆ ਜਦੋਂ ਅਮਰੀਕਾ ਅਤੇ ਪੱਛਮੀ ਸਹਿਯੋਗੀਆਂ ਨੇ ਰਸਮੀ ਤੌਰ 'ਤੇ ਮਾਈਕ੍ਰੋਸਾਫਟ ਐਕਸਚੇਂਜ ਈਮੇਲ ਸਰਵਰ ਸਾਫਟਵੇਅਰ ਦੇ ਵੱਡੇ ਪੱਧਰ 'ਤੇ ਹੈਕ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਚੀਨ ਸਰਕਾਰ ਨਾਲ ਜੁੜੇ ਅਪਰਾਧਿਕ ਹੈਕਰਾਂ ਨੇ ਰੈਂਸਮਵੇਅਰ ਅਤੇ ਹੋਰ ਗੈਰ ਕਾਨੂੰਨੀ ਸਾਈਬਰ ਆਪਰੇਸ਼ਨ ਕੀਤੇ ਹਨ।
ਦਿੱਲੀ ’ਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ, ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ ਸੁਰੱਖਿਆ ਅਲਰਟ
NEXT STORY