ਬੋਗੋਟਾ (ਏਜੰਸੀ)- ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਕੋਲੰਬੀਆ ਵਿਚ ਰਹਿੰਦੀਆਂ 5 ਔਰਤਾਂ ਛਾਤੀਆਂ ਦੇ ਕੈਂਸਰ ਦਾ ਇਲਾਜ ਆਪਣੀਆਂ ਉਂਗਲਾਂ ਨਾਲ ਕਰ ਰਹੀਆਂ ਹਨ, ਜਿਨ੍ਹਾਂ ਕੋਲ ਕਈ ਔਰਤਾਂ ਹੁਣ ਤੱਕ ਆਪਣੇ ਇਲਾਜ ਲਈ ਪਹੁੰਚ ਚੁੱਕੀਆਂ ਹਨ।
ਜਾਣਕਾਰੀ ਮੁਤਾਬਕ ਲੀਡੀ ਗਰਾਸੀਆ ਨੇ ਦੱਸਿਆ ਕਿ 2011 ਨੂੰ ਇਕ ਸਵੇਰ ਉਹ ਉੱਠੀ ਤਾਂ ਉਸ ਨੂੰ ਲੱਗਾ ਕਿ ਉਸ ਨੂੰ ਨਜ਼ਰ ਨਹੀਂ ਆਉਂਦਾ, ਪਰ ਅਸਲ ਵਿਚ ਉਸ ਦੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ। ਇਸ ਤੋਂ ਇਲਾਵਾ ਇਕ ਹੋਰ ਔਰਤ ਫਰਾਂਸੀਆ ਪਾਪਾਮਿਜਾ ਪਹਿਲਾਂ ਤੋਂ ਅੰਨੀ ਹੀ ਸੀ। ਇਨ੍ਹਾਂ ਦੋਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਹ ਕਿਸੇ ਨੂੰ ਛੂਹਣ ਨਾਲ ਉਸ ਦਾ ਇਲਾਜ ਕਰ ਸਕਦੀਆਂ ਹਨ। ਗਰਾਸੀਆ ਅਤੇ ਪਾਪਾਮਿਜਾ ਦੋ ਤੋਂ ਪੰਜ ਔਰਤਾਂ ਹਨ, ਜੋ ਬਿਨਾਂ ਦੇਖੇ ਆਪਣੀਆਂ ਉਂਗਲਾਂ ਨਾਲ ਬ੍ਰੈਸਟ ਕੈਂਸਰ ਨੂੰ ਠੀਕ ਕਰਨ ਦੀ ਸਿਖਲਾਈ ਦਿੰਦੀਆਂ ਹਨ। ਜੋ ਕੋਲੰਬੀਆ ਵਿਚ ਭਿਆਨਕ ਬੀਮਾਰੀ ਵਜੋਂ ਮੰਨੀ ਜਾ ਰਹੀ ਹੈ। ਇਸ ਬੀਮਾਰੀ ਕਾਰਨ ਕੋਲੰਬੀਆ ਵਿਚ ਤਕਰੀਬਨ 2500 ਮੌਤਾਂ ਹੁੰਦੀਆਂ ਹਨ ਅਤੇ ਸਾਲ ਵਿਚ ਅਜਿਹੇ 7000 ਕੇਸ ਨਵੇਂ ਦੇਖਣ ਨੂੰ ਮਿਲੇ ਹਨ। ਆਪਣੇ ਆਪ ਵਿਚ ਇਕ ਨਵਾਂ ਤਰੀਕਾ ਜਿਸ ਨੂੰ ਜਰਮਨ ਡਾਕਟਰ ਫਰੈਂਕ ਹੋਫਮੈਨ ਨੇ ਵੀ ਅਜ਼ਮਾ ਕੇ ਦੇਖਿਆ। ਉਨ੍ਹਾਂ ਨੇ ਨੋਟ ਕੀਤਾ ਕਿ ਅੰਨੇ ਲੋਕਾਂ ਕੋਲ ਅਜਿਹੀ ਤਕਨੀਕ ਆ ਜਾਂਦੀ ਹੈ ਜਿਸ ਨਾਲ ਉਹ ਇਸ ਤਰ੍ਹਾਂ ਦੀ ਬੀਮਾਰੀ ਦਾ ਇਲਾਜ ਕਰ ਲੈਂਦੇ ਹਨ। ਇਹ ਇਕ ਸੈਂਸ ਹੈ ਜਿਸ ਨਾਲ ਛੂਹਣ ਨਾਲ ਇਸ ਬੀਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ। ਹੋਫਮੈਨ ਦੀ ਇਸ ਤਕਨੀਕ ਨੂੰ ਜਰਮਨੀ, ਆਸਟ੍ਰੀਆ ਅਤੇ ਸਾਊਥ ਅਫਰੀਕਾ ਵਲੋਂ ਹਮਾਇਤ ਦਿੱਤੀ ਜਾ ਰਹੀ ਹੈ। 25 ਤੋਂ 35 ਉਮਰ ਦੀਆਂ ਇਹ ਪੰਜ ਔਰਤਾਂ ਨਿਊਰੋਲਾਜੀਕਲ ਸਮੱਸਿਆਵਾਂ ਤੋਂ ਮੁਕਤ, ਜੋ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੂੰ ਬਾਧਿਤ ਕਰ ਸਕਦਾ ਸੀ, ਨੂੰ ਚੁਣਿਆ ਸੀ। ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੇ ਇਸ ਖੇਤਰ ਵਿਚ ਮੁਹਾਰਤ ਹਾਸਲ ਕਰ ਲਈ ਹੈ। ਇਨ੍ਹਾਂ ਵਲੋਂ ਹੁਣ ਤੱਕ ਬਿਨਾਂ ਕਿਸੇ ਭੇਦਭਾਵ ਦੇ 900 ਕੈਂਸਰ ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
35 ਸਾਲਾ ਪਾਪਾਮਿਜਾ ਨੇ ਕਿਹਾ, "ਅਸੀਂ ਇਕ ਮਿਸਾਲ ਬਣ ਚੁਕੇ ਹਾਂ ਜਿੱਥੇ ਲੋਕ ਮੰਨਦੇ ਹਨ ਕਿ ਸਾਡੇ ਕੋਲ ਅਪਾਹਜਤਾ ਹੈ, ਇਸ ਕਰਕੇ ਅਸੀਂ ਆਪਣੇ ਆਪ ਨੂੰ ਨਹੀਂ ਸਮਝ ਸਕਦੇ ਜਾਂ ਕੰਮ ਨਹੀਂ ਕਰ ਸਕਦੇ," ਪਾਪਾਮਿਜਾ ਸੱਤ ਸਾਲਾਂ ਦੀ ਉਮਰ ਵਿਚ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੀ ਹੈ।
ਵੱਡਾ ਹਾਦਸਾ, ਟੁੱਕੜੇ-ਟੁੱਕੜੇ ਹੋਇਆ ਪੁਲਾੜ ਯਾਨ
NEXT STORY