ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਫਰਾਂਸ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਸ਼ ਦੇ ਦੱਖਣੀ-ਪੱਛਮੀ ਇਲਾਕੇ 'ਚ ਸਥਿਤ ਇਕ ਦਿਵਿਆਂਗ ਲੋਕਾਂ ਦੇ ਹੋਲੀਡੇ ਹੋਮ 'ਚ ਜ਼ਬਰਦਸਤ ਅੱਗ ਲੱਗ ਗਈ, ਜਿਸ ਕਾਰਨ ਘੱਟੋ-ਘੱਟ 1 ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਲਾਪਤਾ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦਾ ਇਹ ਅੰਕੜਾ ਅੱਗੇ ਹੋਰ ਵਧ ਸਕਦਾ ਹੈ।
ਜਾਣਕਾਰੀ ਅਨੁਸਾਰ ਚਾਰਨੇਟ ਇਲਾਕੇ ਦੇ ਮੌਂਟਮੌਰੂ ਸਥਿਤ ਗੈਸਟ ਹਾਊਸ 'ਚ ਇਹ ਅੱਗ ਲੋਕਲ ਸਮੇਂ ਮੁਤਾਬਕ ਸਵੇਰੇ ਕਰੀਬ 4.30 ਵਜੇ ਲੱਗੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ 2 ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ 80 ਫਾਇਰ ਫਾਈਟਰ ਤੁਰੰਤ ਮੌਕੇ 'ਤੇ ਪਹੁੰਚੇ ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ।
ਇਹ ਵੀ ਪੜ੍ਹੋ- ਔਰਤਾਂ ਦੀ ਸਕੀਮ ਦਾ ਫ਼ਾਇਦਾ ਲੈ ਰਹੇ 14 ਹਜ਼ਾਰ 'ਬੰਦੇ' ! ਸੂਬਾ ਸਰਕਾਰ ਨੂੰ ਲਾ ਗਏ ਕਰੋੜਾਂ ਦਾ ਚੂਨਾ
ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਖਦਸ਼ਾ ਜਤਾਇਆ ਕਿ ਅੰਦਰ ਮੌਜੂਦ ਲੋਕਾਂ 'ਚੋਂ ਹਾਲੇ ਵੀ ਕਈ ਲੋਕ ਮਲਬੇ 'ਚ ਦੱਬੇ ਹੋਏ ਹਨ, ਜਿਨ੍ਹਾਂ ਦੇ ਬਚਣ ਦੀ ਉਮੀਦ ਕਾਫ਼ੀ ਘੱਟ ਹੈ। ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੁਲਸ ਨੇ ਐਨਕਾਊਂਟਰ 'ਚ ਢੇਰ ਕੀਤਾ 24 ਕੇਸਾਂ 'ਚ 'ਵਾਂਟੇਡ' ਬਦਮਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਟਾਲੀਅਨ PM ਮੇਲੋਨੀ ਬਣੀ ਮਿਸਾਲ, ਯੂਰਪ ਦੀ ਸਭ ਤੋਂ ਲੋਕਪ੍ਰਿਅ ਸ਼ਖਸੀਅਤ ਵਜੋਂ ਉਭਰੀ
NEXT STORY