ਮਾਸਕੋ— ਰੂਸ 'ਚ ਇਕ ਕੈਫੇ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 4 ਲੋਕ ਜ਼ਖਮੀ ਹੋ ਗਏ। ਰੂਸ ਦੇ ਐਮਰਜੈਂਸੀ ਮੰਤਰਾਲੇ ਵਿਭਾਗ ਵਲੋਂ ਦੱਸਿਆ ਗਿਆ ਕਿ ਨੋਵੋਸੀਬਿਰਸਕ ਦੇ ਕੈਫੇ 'ਚ ਇਹ ਹਾਦਸਾ ਐਤਵਾਰ ਤੜਕੇ ਵਾਪਰਿਆ।
ਸੂਤਰਾਂ ਨੇ ਦੱਸਿਆ ਕਿ ਮੋਲੇਡਿਓਜ਼ੀ ਬੁਲੇਵਾਡਰ 'ਚ ਸਥਿਤ ਇਕ ਕੈਫੇ ਦੀ ਛੱਤ ਦਾ 240 ਵਰਗ ਮੀਟਰ ਹਿੱਸਾ ਡਿੱਗ ਗਿਆ। ਜਾਂਚ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੇ ਪਿਛਲੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਕਿਊ ਵਰਕਰਾਂ ਮੁਤਾਬਕ ਮਲਬੇ ਹੇਠ ਕਿਸੇ ਹੋਰ ਦੇ ਫਸੇ ਹੋਣ ਦਾ ਖਦਸ਼ਾ ਨਹੀਂ ਹੈ ਪਰ ਫਿਰ ਵੀ ਉਹ ਇੱਥੇ ਭਾਲ ਕਰ ਰਹੇ ਹਨ। ਲਗਭਗ 80 ਕਰਮਚਾਰੀ ਬਚਾਅ ਕਾਰਜ 'ਚ ਜੁਟੇ ਹਨ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲਗਭਗ 10 ਕੁ ਵਿਅਕਤੀਆਂ ਦੇ ਇੱਥੇ ਫਸੇ ਹੋਣ ਦਾ ਸ਼ੱਕ ਹੈ।
ਇਸ ਦੇਸ਼ 'ਚ 10,000 ਤੋਂ ਵੱਧ ਬਜ਼ੁਰਗਾਂ ਨੇ ਮੰਗੀ ਇੱਛਾ ਮੌਤ, ਦੱਸੀ ਇਹ ਵਜ੍ਹਾ
NEXT STORY