ਓਟਾਵਾ — ਪਿਛਲੇ ਹਫਤੇ ਉਟਾਵਾ 'ਚ ਲਗਾਤਾਰ ਪੈਂਦੇ ਮੀਂਹ ਨੇ ਸਰਦ ਮੌਸਮ ਦੇ ਆਉਣ ਦਾ ਸਵਾਗਤ ਕੀਤਾ ਸੀ, ਉਥੇ ਹੀ ਸੋਮਵਾਰ ਨੂੰ ਇੱਥੇ ਬਰਫ ਪੈਣ ਕਾਰਨ ਠੰਢ ਹੋਣੀ ਸ਼ੁਰੂ ਹੋ ਗਈ ਹੈ ਅਤੇ ਸਾਰਾ ਸ਼ਹਿਰ ਬਰਫ ਨਾਲ ਢੱਕ ਗਿਆ ਹੈ। ਜਿਸ ਕਾਰਨ ਆਵਾਜਾਈ ਤਾਂ ਪ੍ਰਭਾਵਿਤ ਹੋਈ ਹੈ ਪਰ ਲੋਕ ਇਸ ਦਾ ਆਨੰਦ ਵੀ ਮਾਣ ਰਹੇ ਹਨ।
ਸੋਮਵਾਰ ਨੂੰ ਕੈਨੇਡਾ ਦੇ ਵਾਤਾਵਰਣ ਵਿਭਾਗ ਨੇ ਕਿਹਾ ਕਿ ਅਸਮਾਨ 'ਚ ਬਦਲ ਛਾਏ ਰਹੇ, ਜਿਸ ਕਾਰਨ ਇਥੋਂ ਦਾ ਤਾਪਮਾਨ -3( ਹੋ ਗਿਆ ਹੈ। ਸਥਾਨਕ ਲੋਕਾਂ ਨੇ ਬਰਫ ਨਾਲ ਖੇਡਦੇ ਹੋਏ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਸੂਰਜ ਨਿਕਲਣ ਦੀ ਕੋਈ ਉਮੀਦ ਨਹੀਂ ਹੈ, ਜਿਸ ਕਾਰਨ ਲੱਗਦਾ ਹੈ ਕਿ ਸੋਮਵਾਰ ਤੋਂ ਰਾਤ ਨੂੰ ਠੰਢ ਜ਼ਿਆਦਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
ਟਰੰਪ ਦਾ ਨਵਾਂ ਕਾਰਾ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੂੰ ਸਮਝ ਬੈਠੇ ਜਸਟਿਨ ਟਰੂਡੋ ਦੀ ਘਰ ਵਾਲੀ
NEXT STORY