ਵਾਸ਼ਿੰਗਟਨ— ਚੀਨ ਨੇ ਹਮਲਾਵਰ ਰੁਖ ਲਈ ਚੀਨ ਨੂੰ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਦੱਖਣੀ ਚੀਨ ਸਾਗਰ ਮੁੱਦੇ 'ਤੇ ਆਪਣੇ ਗੁਆਂਢੀ ਦੇਸ਼ਾਂ ਨੂੰ ਪਰੇਸ਼ਾਨ ਨਾ ਕਰੇ। ਇਸ ਦੇ ਉਸ ਨੂੰ ਬੁਰੇ ਨਤੀਜੇ ਭੁਗਤਣੇ ਪੈਣਗੇ। ਓਬਾਮਾ ਨੇ ਚੀਨੀ ਰਾਸ਼ਟਰਪਤੀ ਨੂੰ ਕਿਹਾ ਕਿ ਅਮਰੀਕਾ ਸੰਜਮ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਨਿਯਮਾਂ ਦਾ ਪਾਲਣ ਇਸ ਲਈ ਨਹੀਂ ਕਰਦੇ ਕਿਉਂਕਿ ਅਜਿਹਾ ਕਰਨਾ ਚਾਹੀਦਾ ਹੈ, ਸਗੋਂ ਅਸੀਂ ਇਸ ਗੱਲ ਵਿਚ ਭਰੋਸਾ ਕਰਦੇ ਹਾਂ ਕਿ ਇਹ ਲੰਬੇਂ ਸਮੇਂ ਵਿਚ ਸਾਡੇ ਹੱਕ ਵਿਚ ਹੋਵੇਗਾ ਅਤੇ ਚੀਨ ਦੇ ਹੱਕ ਵਿਚ ਵੀ ਸਹੀ ਸਾਬਤ ਹੋਵੇਗਾ ਅਤੇ ਜੇਕਰ ਚੀਨ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਇਸ ਦਾ ਨੁਕਸਾਨ ਹੋਵੇਗਾ। ਓਬਾਮਾ ਨੇ ਕਿਹਾ ਕਿ ਚੀਨ ਸਮੇਂ-ਸਮੇਂ 'ਤੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦਾ ਰਿਹਾ ਹੈ ਅਤੇ ਇਸ ਦੇ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਓਬਾਮਾ ਨੇ ਕਿਹਾ ਕਿ ਚੀਨ ਇਕ ਅਰਬ ਦੀ ਆਬਾਦੀ ਵਾਲਾ ਦੇਸ਼ ਹੈ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿਚ ਇਸ ਦੀ ਭੂਮਿਕਾ ਵੀ ਵੱਡੀ ਹੋਵੇਗੀ ਅਤੇ ਇਸ ਗੱਲ ਤੋਂ ਉਸ ਨੂੰ ਜਾਗਰੂਕ ਹੋਣਾ ਚਾਹੀਦਾ ਹੈ।
ਅਮਰੀਕਾ 'ਚ ਸਮੁੰਦਰੀ ਤੂਫਾਨ ਪੂਰਬੀ ਕੰਢੇ ਤੋਂ ਅੱਗੇ ਵਧਿਆ
NEXT STORY