ਨਵੀਂ ਦਿੱਲੀ- ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਵਿਦਿਆਰਥੀ CBSE ਬੋਰਡ ਦਾ ਨਤੀਜਾ ਅਧਿਕਾਰਤ ਵੈੱਬਸਾਈਟ http://cbse.nic.in 'ਤੇ ਜਾ ਕੇ ਚੈੱਕ ਕਰ ਸਕਦੇ ਹਨ। ਦੱਸ ਦੇਈਏ ਕਿ CBSE ਬੋਰਡ 12ਵੀਂ ਦੀ ਪ੍ਰੀਖਿਆ ਵਿਚ 87.98 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ, ਪਿਛਲੇ ਸਾਲ ਦੀ ਤੁਲਨਾ ਵਿਚ ਪਾਸ ਫ਼ੀਸਦੀ 0.65 ਫ਼ੀਸਦੀ ਵਧਿਆ ਹੈ। ਇਸ ਵਾਰ 91 ਫ਼ੀਸਦੀ ਤੋਂ ਵੱਧ ਕੁੜੀਆਂ ਪਾਸ ਹੋਈਆਂ ਹਨ। ਮੁੰਡਿਆਂ ਦੇ ਮੁਕਾਬਲੇ ਪਾਸ ਹੋਣ ਵਾਲੀਆਂ ਕੁੜੀਆਂ ਦੀ ਗਿਣਤੀ 6.4 ਫ਼ੀਸਦੀ ਹੈ। 12ਵੀਂ ਦੇ ਨਤੀਜਿਆਂ ਵਿਚ 24,000 ਤੋਂ ਵੱਧ ਵਿਦਿਆਰਥੀਆਂ ਨੇ 94 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ, 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1.16 ਲੱਖ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਸਵੇਰੇ 9 ਵਜੇ ਤੱਕ ਪੱਛਮੀ ਬੰਗਾਲ 'ਚ ਸਭ ਤੋਂ ਜ਼ਿਆਦਾ ਵੋਟਿੰਗ, ਜਾਣੋ ਹੋਰ ਸੂਬਿਆਂ ਦਾ ਹਾਲ
CBSE ਬੋਰਡ ਪ੍ਰੀਖਿਆ ਵਿਚ ਕੁੜੀਆਂ ਨੇ ਫਿਰ ਤੋਂ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਪਿਛਲੇ ਸਾਲ ਦੀ ਤੁਲਨਾ ਵਿਚ ਕੁੱਲ ਪਾਸ ਫ਼ੀਸਦੀ 87.33 ਫ਼ੀਸਦੀ ਸੀ। ਅਧਿਕਾਰੀਆਂ ਨੇ ਕਿਹਾ ਕਿ 91.52 ਫ਼ੀਸਦੀ ਕੁੜੀਆਂ ਨੇ ਪ੍ਰੀਖਿਆ ਪਾਸ ਕੀਤੀ, ਜੋ ਕਿ ਮੁੰਡਿਆ ਦੇ ਪਾਸ ਫ਼ੀਸਦੀ ਤੋਂ 6.40 ਫ਼ੀਸਦੀ ਤੋਂ ਵੱਧ ਹੈ। CBSE ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁੱਲ 24,068 ਵਿਦਿਆਰਥੀਆਂ ਨੇ 94 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਹਨ, ਜਦਕਿ 1,16,145 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ।
ਇਹ ਵੀ ਪੜ੍ਹੋ- CM ਕੇਜਰੀਵਾਲ ਨੇ ਭਾਜਪਾ ਸਰਕਾਰ ਨੂੰ ਘੇਰਿਆ, ਲੋਕ ਸਭਾ ਚੋਣਾਂ ਲਈ ਦਿੱਤੀਆਂ '10 ਗਾਰੰਟੀਆਂ'
ਅਧਿਕਾਰੀਆਂ ਨੇ ਦੱਸਿਆ ਕਿ 1.22 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 'ਕੰਪਾਰਟਮੈਂਟ' ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਹ ਗਿਣਤੀ ਪਿਛਲੇ ਸਾਲ ਨਾਲੋਂ ਥੋੜ੍ਹੀ ਘੱਟ ਹੈ। ਇਸ ਸਾਲ, 16.21 ਲੱਖ ਤੋਂ ਵੱਧ ਵਿਦਿਆਰਥੀਆਂ ਨੇ 7,126 ਕੇਂਦਰਾਂ 'ਤੇ ਆਯੋਜਿਤ CBSE 12 ਦੀ ਬੋਰਡ ਪ੍ਰੀਖਿਆ ਵਿਚ ਹਿੱਸਾ ਲਿਆ ਸੀ। ਦੱਸ ਦੇਈਏ ਕਿ CBSE ਬੋਰਡ ਪ੍ਰੀਖਿਆ 12ਵੀਂ ਵਿਚ ਸਭ ਤੋਂ ਚੰਗਾ ਪ੍ਰਦਰਸ਼ਨ ਤ੍ਰਿਵੇਂਦਰਮ ਰੀਜ਼ਨ ਦਾ ਰਿਹਾ ਹੈ। ਇੱਥੋਂ ਕੁੱਲ 99.91 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਸਭ ਤੋਂ ਖਰਾਬ ਨਤੀਜਾ ਪ੍ਰਯਾਗਰਾਜ ਦਾ ਰਿਹਾ ਹੈ। ਇੱਥੋਂ 78.25 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ।
ਇਹ ਵੀ ਪੜ੍ਹੋ- ਜਾਣੋ ਕੌਣ ਹਨ ਡੀ-ਵੋਟਰ, ਜਿਨ੍ਹਾਂ ਨੂੰ ਭਾਰਤ ’ਚ ਰਹਿ ਕੇ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਿਤ ਸ਼ਾਹ ਦੀ ਵੱਡੀ ਭਵਿੱਖਬਾਣੀ: 4 ਜੂਨ ਨੂੰ PM ਮੋਦੀ ਦੀ ਜਿੱਤ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਆਵੇਗੀ ਤੇਜ਼ੀ
NEXT STORY