ਬਾਟਮ/ਇੰਡੋਨੇਸ਼ੀਆ (ਭਾਸ਼ਾ)- ਇੰਡੋਨੇਸ਼ੀਆਈ ਟਾਪੂ ਬਾਟਮ ਦੇ ਇਕ ਸ਼ਿਪਯਾਰਡ ਵਿਚ ਕੱਚੇ ਪਾਮ ਤੇਲ ਦੇ ਟੈਂਕਰ ’ਚ ਬੁੱਧਵਾਰ ਨੂੰ ਅੱਗ ਲੱਗਣ ਤੋਂ ਬਾਅਦ ਹੋਏ ਸ਼ਕਤੀਸ਼ਾਲੀ ਧਮਾਕੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ।
ਰਿਆਊ ਟਾਪੂ ਦੇ ਸੂਬਾ ਪੁਲਸ ਮੁਖੀ ਅਸਪ ਸਫਰੂਦੀਨ ਨੇ ਦੱਸਿਆ ਕਿ ਜਹਾਜ਼ ਦੇ ਗੈਸ ਟੈਂਕ ਵਿਚ ਉਸ ਸਮੇਂ ਅੱਗ ਲੱਗ ਗਈ, ਜਦੋਂ ਕਰਮਚਾਰੀ ਮੁਰੰਮਤ ਕਰ ਰਹੇ ਸਨ। ਟੈਂਕਰ ਦੀ ਮੁਰੰਮਤ ਤੰਜੁੰਗਕਾਂਗ ਬੰਦਰਗਾਹ ਦੇ ਸ਼ਿਪਯਾਰਡ ਵਿਚ ਚੱਲ ਰਹੀ ਸੀ। ਇਸ ਦੌਰਾਨ ਟੈਂਕਰ ’ਚ ਅੱਗ ਲੱਗਣ ਕਾਰਨ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਕਾਰਨ ਹੋਰ ਕਰਮਚਾਰੀ ਘਬਰਾ ਕੇ ਭੱਜ ਗਏ। ਸਫਰੂਦੀਨ ਨੇ ਦੱਸਿਆ ਕਿ ਧਮਾਕੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 21 ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਹੈ।
ਸਾਲ 2009 ਵਿਚ ਬਣੇ ਇਸ ਜਹਾਜ਼ ’ਤੇ ਜੂਨ ਵਿਚ ਹੋਈ ਇਕ ਅਝਿਹੀ ਹੀ ਘਟਨਾ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ 5 ਹੋਰ ਜ਼ਖਮੀ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਵੈਲਡਿੰਗ ਦੌਰਾਨ ਚੰਗਿਆੜੀਆਂ ਕਾਰਨ ਲੱਗੀ ਸੀ।
ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਦੁਸ਼ਮਣੀ ਖਤਮ ਕਰਨ ਦੀ ਕੀਤੀ ਅਪੀਲ
NEXT STORY