ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਇਜ਼ਰਾਈਲ ਵਿਚਕਾਰ ਜਾਰੀ ਭਿਆਨਕ ਜੰਗ ਦਰਮਿਆਨ ਇਰਾਨ ਨੂੰ ਇੱਕ ਬਹੁਤ ਵੱਡਾ ਫ਼ੌਜੀ ਝਟਕਾ ਲੱਗਿਆ ਹੈ। ਰਿਪੋਰਟਾਂ ਅਨੁਸਾਰ, ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਨੇਵੀ ਕਮਾਂਡਰ ਅਲੀਰੇਜ਼ਾ ਤੰਗਸੀਰੀ ਇੱਕ ਹਵਾਈ ਹਮਲੇ ਵਿੱਚ ਮਾਰੇ ਗਏ ਹਨ।
ਇਹ ਹਮਲਾ ਇਰਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਬੰਦਰ ਅੱਬਾਸ ਵਿੱਚ ਹੋਇਆ। ਇਜ਼ਰਾਈਲੀ ਮੀਡੀਆ ਨੇ ਇੱਕ ਸੀਨੀਅਰ ਇਜ਼ਰਾਈਲੀ ਅਧਿਕਾਰੀ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ ਹੈ। ਅਲੀਰੇਜ਼ਾ ਤੰਗਸੀਰੀ ਨੂੰ ਹੋਰਮੁਜ਼ ਦੀ ਖਾੜੀ ਨੂੰ ਬੰਦ ਕਰਨ ਅਤੇ ਉੱਥੋਂ ਲੰਘਣ ਵਾਲੇ ਜਹਾਜ਼ਾਂ 'ਤੇ ਹਮਲਿਆਂ ਦਾ ਮੁੱਖ ਮਾਸਟਰਮਾਈਂਡ ਮੰਨਿਆ ਜਾਂਦਾ ਸੀ। ਉਹ ਪਿਛਲੇ ਕਈ ਹਫ਼ਤਿਆਂ ਤੋਂ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਕਾਫ਼ੀ ਹਮਲਾਵਰ ਰੁਖ਼ ਅਪਣਾ ਰਹੇ ਸਨ।
ਇਹ ਵੀ ਪੜ੍ਹੋ- ਤੜਕੇ ਹੀ ਲੱਗ ਗਈਆਂ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ! ਜੰਗ ਨੇ ਹੁਣ ਭਾਰਤ ਦੇ ਲੋਕਾਂ 'ਚ ਵੀ ਪਾ'ਤਾ 'ਡਰ'
ਹਾਲਾਂਕਿ ਹਾਲੇ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਹ ਹਮਲਾ ਇਜ਼ਰਾਈਲ ਨੇ ਕੀਤਾ ਹੈ ਜਾਂ ਅਮਰੀਕਾ ਨੇ, ਪਰ ਇਰਾਨ ਦੇ ਸਰਕਾਰੀ ਮੀਡੀਆ ਅਤੇ IRGC ਨੇ ਅਜੇ ਤੱਕ ਆਪਣੇ ਨੇਵੀ ਚੀਫ਼ ਦੀ ਮੌਤ ਬਾਰੇ ਚੁੱਪੀ ਧਾਰੀ ਹੋਈ ਹੈ। ਇਰਾਨ ਅਜਿਹੇ ਹਾਈ-ਪ੍ਰੋਫਾਈਲ ਕਮਾਂਡਰਾਂ ਦੀ ਮੌਤ ਨੂੰ 'ਮਨੋਵਿਗਿਆਨਕ ਜੰਗ' ਕਹਿ ਕੇ ਨਕਾਰਦਾ ਰਿਹਾ ਹੈ, ਪਰ ਇਸ ਵਾਰ ਅੰਤਰਰਾਸ਼ਟਰੀ ਮੀਡੀਆ ਵਿੱਚ ਇਸ ਨੂੰ ਇੱਕ ਵੱਡੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।
ਅਲੀਰੇਜ਼ਾ ਤੰਗਸੀਰੀ ਦੀ ਮੌਤ ਇਰਾਨ ਦੀ ਸਮੁੰਦਰੀ ਫ਼ੌਜ ਲਈ ਇੱਕ ਵੱਡਾ ਘਾਟਾ ਹੈ। ਜੇਕਰ ਇਹ ਖ਼ਬਰ ਪੂਰੀ ਤਰ੍ਹਾਂ ਸੱਚ ਸਾਬਤ ਹੁੰਦੀ ਹੈ, ਤਾਂ ਇਰਾਨ ਵੱਲੋਂ ਇਸ ਦਾ ਬਹੁਤ ਵੱਡੇ ਪੱਧਰ 'ਤੇ ਹਮਲੇ ਰਾਹੀਂ ਜਵਾਬ ਦਿੱਤਾ ਜਾ ਸਕਦਾ ਹੈ, ਜਿਸ ਨਾਲ ਜੰਗ ਹੋਰ ਭੜਕ ਸਕਦੀ ਹੈ।
ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਜਾਣ ਦੇ ਚਾਹਵਾਨਾਂ ਲਈ Good News ! ਕਾਮਿਆਂ ਲਈ ਖੁਲ੍ਹ ਗਿਆ ਇਹ 'ਖ਼ਾਸ' ਰਾਹ
NEXT STORY