ਵੂਹਾਨ— ਚੀਨ ਦਾ ਵੂਹਾਨ ਸ਼ਹਿਰ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਤਕਰੀਬਨ 80 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵਾਇਰਸ ਕਾਰਨ ਪੀੜਤ ਹਨ। ਮਰੀਜ਼ ਤਾਜ਼ਾ ਹਵਾ ਅਤੇ ਧੁੱਪ ਲਈ ਤਰਸ ਰਹੇ ਹਨ। ਅਜਿਹੇ 'ਚ ਇੱਥੋਂ ਦੇ ਵੂਹਾਨ ਯੂਨੀ ਹਸਪਤਾਲ ਤੋਂ ਸ਼ਨੀਵਾਰ ਨੂੰ ਦਿਲ ਨੂੰ ਛੂਹ ਲੈਣ ਵਾਲੀ ਇਕ ਤਸਵੀਰ ਸਾਹਮਣੇ ਆਈ। ਇਸ 'ਚ ਇਕ ਡਾਕਟਰ 87 ਸਾਲਾ ਕੋਰੋਨਾ ਪੀੜਤ ਮਰੀਜ਼ ਨੂੰ ਹਸਪਤਾਲ ਦੇ ਬਾਹਰ ਸੂਰਜ ਡੁੱਬਣ ਦਾ ਨਜ਼ਾਰਾ ਦਿਖਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਇਹ ਫੋਟੋ ਵਾਇਰਲ ਹੋ ਰਹੀ ਹੈ। ਇਕ ਯੂਜ਼ਰ ਨੇ ਲਿਖਿਆ,'ਸੱਚ 'ਚ ਦਿਲ ਤੋਂ। ਮੈਡੀਕਲ ਕੇਅਰ ਵਰਕਰਜ਼ ਸਾਡੇ ਹੀਰੋ ਹਨ।'' ਇਕ ਹੋਰ ਯੂਜ਼ਰ ਨੇ ਲਿਖਿਆ,'ਆਸ ਹੈ ਕਿ ਬਜ਼ੁਰਗ ਮਰੀਜ਼ ਜਲਦੀ ਠੀਕ ਹੋ ਜਾਵੇਗਾ, ਇਹ ਮਰੀਜ਼ ਔਰਤ ਹੈ ਜਾਂ ਮਰਦ, ਇਹ ਪਤਾ ਨਹੀਂ ਲੱਗ ਸਕਿਆ। ਇਸ ਤਸਵੀਰ ਨੂੰ ਦੋ ਦਿਨ ਪਹਿਲਾਂ ਹੀ ਸਾਂਝੀ ਕੀਤਾ ਗਿਆ।
ਵੂਹਾਨ ਦੇ ਹਸਪਤਾਲਾਂ 'ਚ ਭਰਤੀ ਮਰੀਜ਼ਾਂ ਨੂੰ ਖੁਸ਼ ਰੱਖਣ ਲਈ ਡਾਕਟਰ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਕਈ ਵਾਰ ਹਸਪਤਾਲਾਂ ਅਤੇ ਅਸਥਾਈ ਹਸਪਤਾਲਾਂ 'ਚੋਂ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲ ਚੁੱਕੀਆਂ ਹਨ। ਡਾਕਟਰ ਮਰੀਜ਼ਾਂ ਨੂੰ ਡਾਂਸ ਅਤੇ ਕਸਰਤ ਕਰਵਾਉਂਦੇ ਰਹਿੰਦੇ ਹਨ ਤਾਂ ਕਿ ਮਰੀਜ਼ ਜਲਦੀ ਠੀਕ ਹੋਣ ਤੇ ਖੁਸ਼ ਰਹਿਣ। ਇਸੇ ਲਈ ਲੋਕ ਡਾਕਟਰਾਂ ਦੀ ਕਾਫੀ ਸਿਫਤ ਵੀ ਕਰਦੇ ਹਨ। ਜ਼ਿਕਰਯੋਗ ਹੈ ਕਿ ਹੁਣ ਤਕ ਚੀਨ 'ਚ 3,119 ਲੋਕਾਂ ਦੀ ਮੌਤ ਹੋ ਗਈ ਹੈ ਤੇ 80,735 ਲੋਕ ਇਨਫੈਕਟਡ ਹਨ।
ਕੋਵਿਡ-19 ਅੱਗੇ US ਵੀ ਫੇਲ, ਤਾਈਵਾਨ ਨੇ ਇੰਝ ਕੀਤਾ ਕੰਟਰੋਲ
NEXT STORY