ਓਟਾਵਾ (ਭਾਸ਼ਾ) : ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (ਪੀ.ਐਚ.ਏ.ਸੀ.) ਮੁਤਾਬਕ ਜੇਕਰ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਹਨ ਤਾਂ ਕੈਨੇਡਾ ਵਿਚ ਰੋਜ਼ਾਨਾ ਕੋਵਿਡ-19 ਮਾਮਲੇ ਜਨਵਰੀ ਤੋਂ ਪਹਿਲਾਂ 10,000 ਤੋਂ ਉਪਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਸਕਦੇ ਹਨ। ਸਮਾਚਾਰ ਏਜੰਸੀ ਨੇ ਸਿਹਤ ਮੰਤਰੀ ਜੀਨ ਯੁਵੇਸ ਡੁਕਲੋਸ ਦੇ ਹਵਾਲੇ ਤੋਂ ਕਿਹਾ ਕਿ ਓਮੀਕਰੋਨ ਵੇਰੀਐਂਟ ਖ਼ਤਰਨਾਕ ਹੈ ਅਤੇ ਗਲੋਬਲ ਮਹਾਮਾਰੀ ਵਿਗਿਆਨ ਦੀ ਸਥਿਤੀ ਜਲਦ ਬਦਲ ਸਕਦੀ ਹੈ। ਸਾਨੂੰ ਸਾਰਿਆਂ ਨੂੰ ਇਸ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਭਾਰਤੀ ਕਬਜ਼ੇ ’ਚੋਂ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਅਸੀਂ 80 ਦਿਨਾਂ ’ਚ 800 ਬਿਲੀਅਨ ਡਾਲਰ ਇਕੱਠੇ ਕਰ ਸਕਦੇ ਹਾਂ : ਪਨੂੰ
ਡੈਲਟਾ ਵੈਰੀਐਂਟ ਕੈਨੇਡਾ ਵਿਚ ਮੁੱਖ ਸਟਰੇਨ ਬਣਿਆ ਹੋਇਆ ਹੈ ਪਰ ਓਮੀਕਰੋਨ ਦਾ ਪ੍ਰਸਾਰ ਵੱਧ ਰਿਹਾ ਹੈ। 9 ਦਸੰਬਰ ਤੱਕ ਕੈਨੇਡਾ ਨੇ 87 ਓਮੀਕਰੋਨ ਮਾਮਲਿਆਂ ਦੀ ਪੁਸ਼ਟੀ ਕੀਤੀ। ਪੀ.ਐਚ.ਏ.ਸੀ. ਨੇ ਕਿਹਾ ਹੈ ਕਿ ਇਸ ਬਾਰੇ ਵਿਚ ਬਹੁਤ ਅਨਿਸ਼ਚਿਤਤਾ ਹੈ ਕਿ ਕਿੰਨੇ ਮਾਮਲੇ ਦਰਜ ਕੀਤੇ ਜਾ ਸਕਦੇ ਹਨ। ਇਕ ਦਿਨ ਵਿਚ 3300 ਤੋਂ ਜ਼ਿਆਦਾ ਮਾਮਲਿਆਂ ਦੇ ਮੌਜੂਦਾ ਪੱਧਰ ਵਿਚ ਵਾਧੇ ਦੀ ਸੰਭਾਵਨਾ ਹੈ, ਕਿਉਂਕਿ ਕੈਨੇਡਾ ਲਾਗਾਂ ਵਿਚ ‘ਹੌਲੀ-ਹੌਲੀ ਪਰ ਨਿਰੰਤਰ ਵਾਧੇ’ ਦਾ ਅਨੁਭਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਦੁਆ ਹੈ ਕਿ ਭਾਰਤ 'ਚ ਅਜਿਹੀ ਸਰਕਾਰ ਆਵੇ, ਜਿਸ ਨਾਲ ਅਸੀਂ ਗੱਲਬਾਤ ਕਰ ਸਕੀਏ, ਮੋਦੀ ਪਾਕਿ ਨੂੰ ਕਮਜ਼ੋਰ ਸਮਝਦੇ ਹਨ: ਇਮਰਾਨ ਖਾਨ
ਸ਼ੁੱਕਰਵਾਰ ਦੁਪਹਿਰ ਤੱਕ ਕੈਨੇਡਾ ਨੇ 3,878 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ। ਇੱਥੇ ਕੁੱਲ 1,826,888 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ 29,897 ਮੌਤਾਂ ਸ਼ਾਮਲ ਹਨ। ਪੀ.ਐਚ.ਏ.ਸੀ. ਨੇ ਕਿਹਾ ਕਿ ਜੇਕਰ ਓਮੀਕਰੋਨ ਵੇਰੀਐਂਟ ਫੈਲ ਜਾਂਦਾ ਹੈ ਅਤੇ ਟ੍ਰਾਂਸਮਿਸ਼ਨ ਦੇ ਮੌਜੂਦਾ ਪੱਧਰ ਨੂੰ ਬਣਾਈ ਰੱਖਿਆ ਜਾਂਦਾ ਹੈ ਤਾਂ ਜਨਵਰੀ ਵਿਚ ਕੋਵਿਡ-19 ਮਾਮਲੇ ਚੌਗੁਣੇ ਹੋ ਕੇ 12,000 ਹੋ ਸਕੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਰਕ ਫਰਾਮ ਹੋਮ ’ਚ ਬਿਸਤਰੇ ਤੋਂ ਡੈਸਕ ’ਤੇ ਜਾ ਰਿਹਾ ਕਰਮਚਾਰੀ ਫਿਸਲ ਕੇ ਡਿੱਗਿਆ, ਕੋਰਟ ਦਾ ਫ਼ੈਸਲਾ ਮਿਲੇਗਾ ਹਰਜਾਨਾ
NEXT STORY