ਇਸਲਾਮਾਬਾਦ : ਪਾਕਿਸਤਾਨ ਦੇ ਲਰਕਾਨਾ ਵਿਚ ਇਕ ਪਰਿਵਾਰ ਦੇ ਸਾਰੇ ਲੋਕਾਂ ਨੇ ਸਾਲ ਦੀ ਇਕ ਹੀ ਤਾਰੀਖ਼ ਨੂੰ ਜਨਮ ਲੈ ਕੇ ਇਕ ਅਨੋਖਾ ਰਿਕਾਰਡ ਬਣਾਇਆ ਹੈ। ਇਸ ਪਰਿਵਾਰ ਵਿਚ ਕੁੱਲ 9 ਮੈਂਬਰ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦਾ ਜਨਮ ਵੱਖ-ਵੱਖ ਸਾਲ ਵਿਚ 1 ਅਗਸਤ ਨੂੰ ਹੀ ਹੋਇਆ ਹੈ। ਹੁਣ ਗਿਨੀਜ਼ ਵਰਲਡ ਰਿਕਾਰਡਸ ਨੇ ਵੀ ਇਸ ਨੂੰ ਅਨੋਖਾ ਕੀਰਤੀਮਾਨ ਦੱਸਦੇ ਹੋਏ ਰਿਕਾਰਡ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਸਾਵਧਾਨ; ਕੋਵਿਡ ਅਜੇ ਰੁਕਿਆ ਨਹੀਂ ਤੇ 18 ਸਾਲਾਂ ਬਾਅਦ ਮੰਕੀ ਪਾਕਸ ਵਾਇਰਸ ਨੇ ਫਿਰ ਦਿੱਤੀ ਦਸਤਕ, ਜਾਣੋ ਕੀ ਹਨ ਲੱਛਣ
ਇਸ ਪਰਿਵਾਰ ਦੇ ਮੁਖੀਆ ਦਾ ਨਾਮ ਅਮੀਰ ਆਜ਼ਾਦ ਮਾਂਗੀ ਹੈ। ਮਾਂਗੀ ਦੇ ਪਰਿਵਾਰ ਵਿਚ ਪਤਨੀ ਅਤੇ ਬੱਚਿਆਂ ਨੂੰ ਮਿਲਾ ਕੇ 9 ਮੈਂਬਰ ਹਨ। ਮਾਂਗੀ ਦੇ 7 ਬੱਚਆਂ ਵਿਚੋਂ 4 ਤਾਂ ਜੁੜਵਾ ਹਨ। ਸਾਰਿਆਂ ਦਾ ਜਨਮ ਇਕ ਹੀ ਹਸਪਤਾਲ ਵਿਚ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਮਾਂਗੀ ਦਾ ਵਿਆਹ ਵੀ 1 ਅਗਸਤ ਨੂੰ ਹੀ ਹੋਇਆ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਇਕ ਪਰਿਵਾਰ ਦੇ ਨਾਮ ਸੀ। ਇਸ ਪਰਿਵਾਰ ਵਿਚ 5 ਮੈਂਬਰ ਸ਼ਾਮਲ ਸਨ, ਜਿਨ੍ਹਾਂ ਦਾ ਜਨਮ ਇਕ ਹੀ ਤਾਰੀਖ਼ ਨੂੰ ਹੋਇਆ ਸੀ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ 'ਚ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ 'ਚ ਪੰਜਾਬੀ ਨੌਜਵਾਨਾਂ ਵਿਚਕਾਰ ਹੋਈ ਹਿੰਸਕ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ
NEXT STORY