ਫਰਿਜਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿਚ ਟਰੱਕ ਹਾਦਸਿਆਂ ਵਿਚ ਪੰਜਾਬੀ ਲਗਾਤਾਰ ਮੌਤ ਦੇ ਮੂੰਹ 'ਚ ਜਾ ਰਹੇ ਹਨ। ਅਮਰੀਕਾ ਵਿਚ ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਕੈਲੀਫੋਰਨੀਆ ਸਟੇਟ ਦੇ ਫਰਿਜ਼ਨੋ ਸ਼ਹਿਰ ਤੋਂ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਫਰਿਜ਼ਨੋ ਨਿਵਾਸੀ 25 ਸਾਲ ਦਾ ਗੱਭਰੂ ਪਰਮਜੀਤ ਸਿੰਘ 14 ਜੁਲਾਈ ਨੂੰ ਨਿਊ-ਮੈਕਸੀਕੋ ਸਟੇਟ ਵਿਚ ਫਰੀਵੇਅ 40 'ਤੇ 85 ਨੰਬਰ ਮੀਲ ਮਾਰਕਰ ਕੋਲ ਟਰੱਕ ਹਾਦਸੇ ਵਿਚ ਆਪਣੀ ਜਾਨ ਗਵਾ ਬੈਠਾ। ਪਰਮਜੀਤ ਹਾਲੇ 4 ਕੁ ਸਾਲ ਪਹਿਲਾ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਆਇਆ ਸੀ।
ਇਹ ਵੀ ਪੜ੍ਹੋ: 'ਪਸੀਨੇ' ਤੋਂ ਛੁਟਕਾਰੇ ਲਈ ਮਸ਼ਹੂਰ ਫਿਟਨੈੱਸ ਮਾਡਲ ਨੂੰ ਇਹ ਕੰਮ ਪਿਆ ਮਹਿੰਗਾ, ਮਿਲੀ ਮੌਤ
ਪਰਮਜੀਤ ਪੰਜਾਬ ਦੇ ਪਿੰਡ ਬਾਲੋਕੀ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਨਾਲ ਸਬੰਧ ਰੱਖਦਾ ਹੈ। ਪਰਮਜੀਤ ਦੇ ਮਾਪੇ ਪੰਜਾਬ ਵਿਚ ਬੀਮਾਰੀਆਂ ਨਾਲ ਜੂਝ ਰਹੇ ਹਨ। ਜਿਹੜਾ ਕੁਝ ਉਨ੍ਹਾਂ ਕੋਲ ਸੀ ਸਭ ਲਾ ਕੇ ਉਨ੍ਹਾਂ ਮੁੰਡਾ ਬਾਹਰ ਤੋਰਿਆ ਸੀ। ਇਕ ਤਰ੍ਹਾਂ ਨਾਲ ਪਰਿਵਾਰ ਦਾ ਕਮਾਊ ਪੁੱਤ ਦੁਨੀਆ ਤੋਂ ਰੁਖ਼ਸਤ ਹੋ ਗਿਆ। ਫਰਿਜ਼ਨੋ ਵਿਚ ਪਰਮਜੀਤ ਦੇ ਅੰਤਿਮ ਸੰਸਕਾਰ ਦੇ ਖ਼ਰਚੇ ਲਈ ਅਤੇ ਉਸ ਦੇ ਪਰਿਵਾਰ ਦੀ ਆਰਥਿਕ ਮਦਦ ਲਈ GOFUNDME ਪੇਜ਼ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਲੋਕਾਂ ’ਤੇ ਮੁੜ ਚੱਲਿਆ 'ਮਹਿੰਗਾਈ ਦਾ ਚਾਬੁਕ', ਪੈਟਰੋਲ ਤੋਂ ਬਾਅਦ ਆਟਾ, ਖੰਡ ਤੇ ਘਿਓ ਦੀਆਂ ਕੀਮਤਾਂ ਵਧੀਆਂ
ਸਵ. ਪਰਮਜੀਤ ਦੀ ਚਾਚੇ ਦੀ ਧੀ ਕੁਲਦੀਪ ਕੌਰ ਜਿਹੜੀ ਕਿ ਨਿਊਜਰਸੀ ਰਹਿੰਦੀ ਹੈ, ਕੋਲ ਇਹ ਚਾਰ ਕੁ ਸਾਲ ਪਹਿਲਾਂ ਅਮਰੀਕਾ ਆਇਆ। ਉਥੇ ਗੈਸ ਪੰਪ 'ਤੇ ਕੰਮ ਕਰਦਾ ਸੀ। ਉਪਰੰਤ ਇਹ ਫਰਿਜ਼ਨੋ ਆਕੇ ਟਰੱਕ ਚਲਾਉਣ ਲੱਗ ਪਿਆ ਸੀ ਅਤੇ ਇਹ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ: ਚੀਨ ਨੇ ਪੁਲਾੜ ’ਚ ਉਗਾਇਆ ਝੋਨਾ, ਲੋਕਾਂ ਨੇ ਕਿਹਾ ‘ਸਵਰਗ ਦੇ ਚੌਲ’ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ।
ਵੱਡੀ ਖ਼ਬਰ : ਚੀਨ 'ਚ 'MONKEY- B' ਵਾਇਰਸ ਨਾਲ ਪਹਿਲੀ ਵਾਰ ਇਨਸਾਨ ਦੀ ਮੌਤ ਦੀ ਹੋਈ ਪੁਸ਼ਟੀ
NEXT STORY