ਟੋਕੀਓ— ਜਾਪਾਨ 'ਚ ਵੀਰਵਾਰ ਨੂੰ ਇਕ ਕ੍ਰਾਸਿੰਗ ਲਾਈਨ 'ਤੇ ਟਰੇਨ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ 30 ਲੋਕ ਜ਼ਖਮੀ ਹੋ ਗਏ । ਜਾਣਕਾਰੀ ਮੁਤਾਬਕ ਇਕ ਗੰਭੀਰ ਜ਼ਖਮੀ ਵਿਅਕਤੀ ਨੇ ਦਮ ਤੋੜ ਦਿੱਤਾ ਤੇ ਕੁਝ ਹੋਰ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਸ਼ਾਇਦ ਟਰੱਕ ਦਾ ਡਰਾਈਵਰ ਸੀ। ਇਹ ਦੁਰਘਟਨਾ ਯੋਕੋਹਾਮਾ ਸ਼ਹਿਰ 'ਚ ਅੱਜ ਸਵੇਰੇ 11.40 'ਤੇ ਵਾਪਰੀ। ਸ਼ਹਿਰ ਦੇ ਐਮਰਜੈਂਸੀ ਪ੍ਰਬੰਧਨ ਅਧਿਕਾਰੀ ਰਯੋ ਨਗਾਕੁਰਾ ਨੇ ਦੱਸਿਆ ਕਿ 30 ਤੋਂ ਵਧੇਰੇ ਲੋਕ ਜ਼ਖਮੀ ਹਨ, ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ।
ਇਕ 20 ਸਾਲਾ ਔਰਤ ਤੇ ਇਕ ਹੋਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਜਦ ਟਰੱਕ ਤੇ ਟਰੇਨ ਦੀ ਟੱਕਰ ਹੋਈ ਤਾਂ ਜ਼ੋਰ ਨਾਲ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਮਗਰੋਂ ਅੱਗ ਲੱਗ ਗਈ ਤੇ ਹਰ ਪਾਸੇ ਕਾਲਾ ਧੂੰਆਂ ਭਰ ਗਿਆ ਤੇ ਵਾਹਨਾਂ 'ਚ ਫਸੇ ਲੋਕਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਅਤ ਬਚੇ ਲੋਕਾਂ ਨੂੰ ਜਲਦੀ ਨਾਲ ਟਰੇਨ 'ਚੋਂ ਬਾਹਰ ਕੱਢਿਆ ਗਿਆ। ਇਸ ਹਾਦਸੇ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ।
ਪਟੜੀ 'ਤੇ ਫਲ ਵੀ ਖਿੱਲਰੇ ਹੋਏ ਸਨ, ਜੋ ਸ਼ਾਇਦ ਟਰੱਕ 'ਚ ਭਰੇ ਹੋਣਗੇ ਤੇ ਟੱਕਰ ਦੌਰਾਨ ਡਿੱਗ ਗਏ। ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਹਾਦਸੇ 'ਚ ਗਲਤੀ ਕਿਸ ਦੀ ਸੀ। ਫਿਲਹਾਲ ਬਾਕੀ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
2025 ਤੱਕ ਭਾਰਤ-ਰੂਸ ਦਾ ਦੋ-ਪੱਖੀ ਵਪਾਰ ਹੋਵੇਗਾ 30 ਬਿਲੀਅਨ ਡਾਲਰ
NEXT STORY