ਵਾਸ਼ਿੰਗਟਨ(ਰਾਜ ਗੋਗਨਾ)— ਅਮਰੀਕਾ ਦੇ ਜੋਰਜੀਆ ਰਾਜ ਵਿਚ 2 ਸਟੋਰਾਂ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨੇਟ ਫੇਰੀ ਰੋਡ 'ਤੇ ਸਥਿਤ ਸਟੋਰ ਹਾਈ ਟੇਕ ਕਵਿੱਕ ਸਟੋਪ ਵਿਚ ਇਕ ਬੰਦੂਕਧਾਰੀ ਆਮ ਗਾਹਕਾਂ ਦੀ ਤਰ੍ਹਾਂ ਦਾਖਲ ਹੋਇਆ ਅਤੇ ਬਿਨਾਂ ਕਿਸੇ ਲੁੱਟ ਤੋਂ ਕੈਸ਼ ਕਾਊਂਟਰ 'ਤੇ ਖੜ੍ਹੇ 44 ਸਾਲਾਂ ਪਰਮਜੀਤ ਸਿੰਘ, ਜਿਨ੍ਹਾਂ ਦਾ ਪੰਜਾਬ ਤੋਂ ਪਿਛੋਕੜ ਪਟਿਆਲਾ ਸੀ, ਦੇ ਕਰੀਬ 3 ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਟੋਰ ਵਿਚੋਂ ਫਰਾਰ ਹੋਣ ਤੋਂ 10 ਮਿੰਟ ਬਾਅਦ ਬੰਦੂਕਧਾਰੀ ਇਕ ਹੋਰ ਸਟੋਰ ਐਲਮ ਸਟਰੀਟ ਫੂਡ ਐਂਡ ਬਿਵਰੇਜ ਵਿਚ ਦਾਖਲ ਹੋਇਆ, ਜਿੱਥੇ ਉਸ ਗੁਜਰਾਤੀ ਮੂਲ ਦੇ 30 ਸਾਲਾਂ ਕਲਰਕ ਪਾਰਥੀ ਪਟੇਲ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਅਤੇ ਨਗਦੀ ਲੈ ਕੇ ਫਰਾਰ ਹੋ ਗਿਆ।
ਪੁਲਸ ਨੇ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਸ਼ੱਕੀ ਹਮਲਾਵਰ ਦਾ ਪਤਾ ਲਗਾ ਕਿ ਉਸ ਰਾਤ ਨੂੰ ਹੀ ਹਮਲਾਵਰ ਨੂੰ ਲੁੱਟੀ ਨਗਦੀ ਅਤੇ ਰਿਵਾਲਵਰ ਸਮੇਤ ਕਾਬੂ ਕਰ ਲਿਆ। ਸ਼ੱਕੀ 28 ਸਾਲਾਂ ਰਾਸ਼ਦ ਨਿਕੋਲਸਨ 'ਤੇ ਹੱਤਿਆ, ਲੁੱਟਖੋਹ, ਹਥਿਆਰ ਰੱਖਣ ਅਤੇ ਅਪਰਾਧ ਨੂੰ ਅਨਜਾਮ ਦੇਣ ਸਮੇਤ ਕਈ ਦੋਸ਼ ਲਗਾਏ ਗਏ ਹਨ। ਉਸ ਨੂੰ ਫਲੋਇਡ ਕਾਊਂਟੀ ਜੇਲ ਵਿਚ ਰੱਖਿਆ ਗਿਆ ਹੈ। ਪੁਲਸ ਮੁਤਾਬਕ ਨਿਕੋਲਸਨ ਪਹਿਲਾਂ ਵੀ ਅਪਰਾਧਾਂ ਵਿਚ ਸ਼ਾਮਲ ਰਿਹਾ ਹੈ।
ਮਾਂਟਰੀਆਲ 'ਚ 2018 ਦੀ ਤੀਜੀ ਘਟਨਾ, ਗੋਲੀਆਂ ਨਾਲ ਭੁੰਨਿਆ ਵਿਅਕਤੀ
NEXT STORY