ਦੇਵੀਗੜ੍ਹ (ਨੌਗਾਵਾਂ)- ਥਾਣਾ ਜੁਲਕਾਂ ਅਧੀਨ ਪਿੰਡ ਤਾਸਲਪੁਰ ਦੀਆਂ 3 ਲੜਕੀਆਂ ਦੀ ਮੰਦਰ ਦੇ ਗੇਟ ਦਾ ਸਲੈਬ ਡਿੱਗਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਜੁਲਕਾਂ ਅਧੀਨ ਪਿੰਡ ਤਾਸਲਪੁਰ ਦੀਆਂ 3 ਲੜਕੀਆਂ ਜਿਨ੍ਹਾਂ ’ਚੋਂ ਪਰਵਿੰਦਰ ਕੌਰ (21) ਪੁੱਤਰੀ ਜਸਵੀਰ ਸਿੰਘ ਜਿਸ ਨੇ ਬੀ. ਏ. ਕੀਤੀ ਹੋਈ ਸੀ, ਸਿਮਰਨਜੀਤ ਕੌਰ (18) ਪੁੱਤਰੀ ਬਲਕਾਰ ਸਿੰਘ ਅਤੇ ਮਨੀਸ਼ਾ (18) ਪੁੱਤਰੀ ਬਰਖਾ ਰਾਮ ਤਿੰਨੋਂ ਨੌਕਰੀ ਦੀ ਤਲਾਸ਼ ’ਚ ਫਾਰਮ ਭਰਨ ਪਿੰਡ ਦੇ ਨਾਲ ਲੱਗਦੇ ਹਰਿਆਣਾ ਦੇ ਕਸਬਾ ਨਨਿਓਲਾ ਵਿਖੇ ਆਈਆਂ ਹੋਈਆਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨੂੰ ਵੱਡੀ ਰਾਹਤ, ਕੇਜਰੀਵਾਲ ਦੇ ਹਵਾਲੇ ਨਾਲ ਚੋਣ ਪ੍ਰਚਾਰ ਲਈ ਮਿਲੀ ਜ਼ਮਾਨਤ
ਬੀਤੇ ਦਿਨ ਦੁਪਹਿਰ 12.30 ਕੁ ਵਜੇ ਕੜਕਦੀ ਧੁੱਪ ਹੋਣ ਕਰ ਕੇ ਇਹ ਤਿੰਨੋਂ ਲੜਕੀਆਂ ਨਨਿਓਲਾ ਦੇ ਮਾਤਾ ਦੇ ਮੰਦਰ ਦੇ ਗੇਟ ਦੀ ਛਾਂ ਥੱਲੇ ਬੈਠ ਗਈਆਂ ਸਨ ਪਰ ਕੁਝ ਦੇਰ ਬਾਅਦ ਗੇਟ ਦਾ ਸਲੈਬ ਇਨ੍ਹਾਂ ਲੜਕੀਆਂ ਉੱਪਰ ਡਿੱਗ ਗਿਆ। ਇਹ ਤਿੰਨੋਂ ਲਡ਼ਕੀਆਂ ਇਸ ਸਲੈਬ ਥੱਲੇ ਦੱਬ ਗਈਆਂ, ਜਿਨ੍ਹਾਂ ’ਚੋਂ 2 ਲੜਕੀਆਂ ਦੀ ਮੌਕੇ ’ਤੇ ਹੀ ਮੌਤ ਗਈ ਦੱਸੀ ਜਾਂਦੀ ਹੈ। ਇਕ ਲੜਕੀ ਨੂੰ ਪਹਿਲਾਂ ਅੰਬਾਲਾ ਦੇ ਹਸਪਤਾਲ ’ਚ ਲੈ ਗਏ। ਇਥੋਂ ਸੈਕਟਰ 21 ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ, ਜਿਥੇ ਇਸ ਲੜਕੀ ਦੀ ਵੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਵਿੱਕੀ ਗੌਂਡਰ ਗੈਂਗ ਦਾ ਗੈਂਗਸਟਰ ਚਿੰਟੂ ਚੜ੍ਹਿਆ ਜਲੰਧਰ ਪੁਲਸ ਦੇ ਅੜਿੱਕੇ, ਹਥਿਆਰਾਂ ਸਣੇ ਕਾਬੂ
ਪਿੰਡ ਦੇ ਸਰਪੰਚ ਦੇ ਦੱਸਣ ਅਨੁਸਾਰ ਇਹ ਸਲੈਬ ਸਹੀ ਤਰੀਕੇ ਨਾਲ ਨਹੀਂ ਸੀ ਬਣਿਆ ਅਤੇ ਨਾ ਹੀ ਇਸ ਨੂੰ ਕੋਈ ਸਪੋਟ ਦਿੱਤੀ ਗਈ ਸੀ, ਜੋ ਕਿ ਇਸ ਦੇ ਡਿੱਗਣ ਦਾ ਕਾਰਨ ਬਣੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸ ਦਾ ਕਹਿਣਾ ਸੀ ਕਿ ਇਸ ਗੇਟ ਦੀ ਸਲੈਬ ਜਿਸ ਠੇਕੇਦਾਰ ਨੇ ਬਣਾਈ ਅਤੇ ਜਿਸ ਨੇ ਬਣਵਾਈ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਲੂ' ਚੱਲਣ ਨੂੰ ਲੈ ਕੇ ਆਈ ਵੱਡੀ ਅਪਡੇਟ, BP-ਦਿਲ ਦੇ ਮਰੀਜ਼ਾਂ ਲਈ ਜਾਰੀ ਹੋਈ ਐਡਵਾਈਜ਼ਰੀ, ਹੋ ਜਾਓ Alert
NEXT STORY