ਸਿਸਕਾਟੂਨ (ਏਜੰਸੀ)- ਬੀਤੇ ਬੁੱਧਵਾਰ ਨੂੰ ਸਿਸਕਾਟੂਨ ਵਿਖੇ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਹੈ। ਪੂਰਬੀ-ਕੇਂਦਰ ਅਲਬਰਟਾ ਦੇ ਮਾਰਵੇਨ ਪਿੰਡ ਦੇ ਨੇੜਿਓਂ 41 ਸਾਲ ਦੇ ਵਿਅਕਤੀ ਦੇ ਸਿਰ ’ਤੇ ਸੱਟ ਲੱਗਣ ਕਾਰਨ ਮੌਤ ਹੋ ਗਈ। ਪੁਲਸ ਮੁਤਾਬਕ ਇਸ ਵਿਅਕਤੀ ਦੀ ਮੌਤ ਸੜਕ ਹਾਦਸੇ ਕਾਰਨ ਹੋਈ ਹੈ। ਰਾਇਲ ਕੈਨੇਡੀਅਨ ਮਾਉਂਟਡ ਪੁਲਸ ਨੇ ਦੱਸਿਆ ਕਿ ਇਹ ਹਾਦਸਾ 897 ਹਾਈਵੇ ’ਤੇ ਸਵੇਰੇ 9.40 ਵਜੇ ਹੋਇਆ। ਪੁਲਸ ਮੁਤਾਬਕ ਇਕ ਯੂਟੀਲਿਟੀ ਵਾਹਨ ਉੱਤਰੀ ਹਾਈਵੇ ਤੋਂ ਆ ਰਿਹਾ ਸੀ, ਜੋ ਬਰਫੀਲੇ ਰੋਡ ਕਾਰਨ ਬੇਕਾਬੂ ਹੋ ਗਿਆ ਅਤੇ ਇਕ ਪਿਕਅਪ ਟਰੱਕ ਨਾਲ ਜਾ ਟਕਰਾਇਆ। ਟਰੱਕ ’ਚ ਇਕੱਲਾ ਆਦਮੀ ਸੀ, ਜਿਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ, ਜਦੋਂ ਕਿ ਯੂਟੀਲਿਟੀ ਵਾਹਨ ਦੇ ਡਰਾਈਵਰ ਦੇ ਇਕ ਚਰੀਟ ਤੱਕ ਨਹੀਂ ਲੱਗੀ। ਯੂਟੀਲਿਟੀ ਵਿਚ ਬੈਠੀ ਇਕ ਮਹਿਲਾ ਯਾਤਰੀ ਨੂੰ ਜ਼ਖਮੀ ਹਾਲਤ ਵਿਚ ਐਡਮੋਨਟਨ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 3 ਹੋਰਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। 897 ਹਾਈਵੇਅ ’ਤੇ ਟ੍ਰੈਫਿਕ ਕੁਝ ਦੇਰ ਲਈ ਰੋਕ ਦਿੱਤਾ ਗਿਆ ਸੀ, ਜਦੋਂ ਕਿ ਥੋੜੀ ਦੇਰ ਬਾਅਦ ਹੀ ਟ੍ਰੈਫਿਕ ਮੁੜ ਬਹਾਲ ਕਰ ਦਿੱਤਾ ਗਿਆ। ਆਰ.ਸੀ.ਐਮ.ਪੀ. ਅਤੇ ਪੁਲਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸੇ ਡਰਾਈਵਰ ਨੇ ਸ਼ਰਾਬ ਤਾਂ ਨਹੀਂ ਪੀਤੀ ਸੀ। ਪੁਲਸ ਵਲੋਂ ਮ੍ਰਿਤਕ ਵਿਅਕਤੀ ਦੀ ਨਾਂ ਅਜੇ ਜਨਤਕ ਨਹੀਂ ਕੀਤਾ ਗਿਆ ਹੈ।
ਅਮਰੀਕਾ ਨੇ ਬਣਾਈ ਝੁੰਡ 'ਚ ਹਮਲਾ ਕਰਨ ਵਾਲੀ ਸਬਸੋਨਿਕ ਕਰੂਜ਼ ਮਿਜ਼ਾਈਲ
NEXT STORY