ਲਵੀਵ (ਏਜੰਸੀ) : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਮਾਸਕੋ ਨੇ ਯੂਕ੍ਰੇਨ ਤੋਂ 10 ਲੱਖ ਤੋਂ ਵੱਧ ਲੋਕਾਂ ਨੂੰ ਕੱਢਿਆ ਹੈ। ਲਾਵਰੋਵ ਨੇ ਇਹ ਗੱਲ ਚੀਨ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ ਕਹੀ।
ਲਾਵਰੋਵ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦੋਂ ਯੂਕ੍ਰੇਨ ਨੇ ਮਾਸਕੋ 'ਤੇ ਯੂਕਰੇਨੀਆਂ ਨੂੰ ਜ਼ਬਰਦਸਤੀ ਦੇਸ਼ ਤੋਂ ਬਾਹਰ ਭੇਜਣ ਦਾ ਦੋਸ਼ ਲਗਾਇਆ ਹੈ। ਲਾਵਰੋਵ ਨੇ ਕਿਹਾ ਕਿ ਇਸ ਅੰਕੜੇ ਵਿੱਚ 300 ਤੋਂ ਵੱਧ ਚੀਨੀ ਨਾਗਰਿਕ ਸ਼ਾਮਲ ਹਨ। ਉਨ੍ਹਾਂ ਨੇ ਆਪਣੇ ਦਾਅਵੇ ਦੇ ਸਮਰਥਨ ਲਈ ਕੋਈ ਸਬੂਤ ਨਹੀਂ ਦਿੱਤਾ।
ਉਨ੍ਹਾਂ ਇਹ ਵੀ ਕਿਹਾ ਕਿ ਰੂਸ ਅਤੇ ਯੂਕ੍ਰੇਨ ਵਿਚਕਾਰ ਗੱਲਬਾਤ "ਲਗਭਗ ਹਰ ਰੋਜ਼" ਚੱਲ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ "ਇਸ ਸਬੰਧ ਵਿੱਚ ਤਰੱਕੀ ਆਸਾਨ ਨਹੀਂ ਰਹੀ ਹੈ।" ਲਾਵਰੋਵ ਨੇ ਗੱਲਬਾਤ ਵਿੱਚ ਵਿਘਨ ਪਾਉਣ ਲਈ "ਕੀਵ ਸ਼ਾਸਨ ਦੇ ਪੱਛਮੀ ਸਮਰਥਕਾਂ ਦੀ ਹਮਲਾਵਰ ਬਿਆਨਬਾਜ਼ੀ ਅਤੇ ਭੜਕਾਊ ਕਾਰਵਾਈਆਂ" ਨੂੰ ਜ਼ਿੰਮੇਵਾਰ ਠਹਿਰਾਇਆ।
ਅਫ਼ਗਾਨਿਸਤਾਨ ਦੇ 11 ਸੂਬਿਆਂ 'ਚ ਬਿਜਲੀ ਦੇ ਟਾਵਰਾਂ ਦੇ ਨੁਕਸਾਨੇ ਜਾਣ ਕਾਰਨ ਬਲੈਕਆਊਟ
NEXT STORY