ਟੋਰਾਂਟੋ- ਓਂਟਾਰੀਓ ਸੂਬੇ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਦੀ ਘੋਸ਼ਣਾ ਕੀਤੀ ਗਈ ਹੈ। 26 ਦਸੰਬਰ ਤੋਂ ਸੂਬੇ ਵਿਚ ਤਾਲਾਬੰਦੀ ਰਹੇਗੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੂਬੇ ਵਿਚ ਕ੍ਰਿਸਮਸ ਈਵ ਭਾਵ 24 ਦਸੰਬਰ ਤੋਂ ਤਾਲਾਬੰਦੀ ਰਹੇਗੀ ਪਰ ਹੁਣ ਖ਼ਬਰਾਂ ਮਿਲ ਰਹੀਆਂ ਹਨ ਕਿ ਬਾਕਸਿੰਗ ਡੇਅ ਭਾਵ 26 ਦਸੰਬਰ ਤੋਂ ਸੂਬੇ ਵਿਚ ਤਾਲਾਬੰਦੀ ਰਹੇਗੀ।
ਸੂਬੇ ਦੇ ਮੁੱਖ ਮੰਤਰੀ ਨੇ ਸੋਮਵਾਰ ਦੁਪਹਿਰ ਸਮੇਂ ਇਕ ਐਮਰਜੈਂਸੀ ਬੈਠਕ ਕੀਤੀ। 26 ਦਸੰਬਰ ਤੋਂ ਗੈਰ ਜ਼ਰੂਰੀ ਸਮਾਨਾਂ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਜਿੰਮ, ਸੈਲੂਨ, ਨੇਲ ਆਰਟ ਸੈਲੂਨ ਤੇ ਵੀ ਬੰਦ ਰਹਿਣਗੇ।
ਡਿਸਕਾਊਂਟ ਅਤੇ ਬਿਗ ਬਾਕਸ ਰਿਟੇਲਰ ਜੋ ਰਾਸ਼ਨ ਵੇਚਦੇ ਹਨ, ਨੂੰ ਵੀ ਸਖ਼ਤ ਨਿਯਮਾਂ ਤਹਿਤ ਗਾਹਕਾਂ ਨੂੰ ਸਮਾਨ ਵੇਚਣ ਦੀ ਇਜਾਜ਼ਤ ਹੋਵੇਗੀ। ਦੱਖਣੀ ਓਂਟਾਰੀਓ ਦੇ ਵਿਦਿਆਰਥੀ ਛੁੱਟੀਆਂ ਤੋਂ ਬਾਅਦ ਅਜੇ ਘਰਾਂ ਵਿਚ ਰਹਿ ਕੇ ਹੀ ਪੜ੍ਹਾਈ ਕਰਨਗੇ। ਐਲੀਮੈਂਟਰੀ ਸਕੂਲ 11 ਜਨਵਰੀ ਤੇ ਸੈਕੰਡਰੀ ਸਕੂਲ 25 ਜਨਵਰੀ ਤੱਕ ਬੰਦ ਰਹਿਣਗੇ। ਇਸ ਦੇ ਇਲ਼ਾਵਾ ਚਾਈਲਡ ਕੇਅਰ ਸੈਂਟਰ ਤਾਲਾਬੰਦੀ ਦੌਰਾਨ ਖੁੱਲ੍ਹੇ ਰਹਿਣਗੇ।
ਮੁੱਖ ਮੈਡੀਕਲ ਅਧਿਕਾਰੀ ਡਾਕਟਰ ਡੇਵਿਡ ਲਿਵੀਅਮਜ਼ ਨੇ ਦੱਸਿਆ ਕਿ ਜਿਹੜੇ ਓਂਟਾਰੀਓ ਵਾਸੀ ਕੈਨੇਡਾ ਦੇ ਕਿਸੇ ਵੀ ਸੂਬੇ ਵਿਚ ਹਨ ਤੇ ਜਦ ਉਹ ਓਂਟਾਰੀਓ ਵਿਚ ਵਾਪਸ ਆਉਣਗੇ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ। ਸੂਬੇ ਨੇ ਸਕੀ ਹਿਲਜ਼ ਨੂੰ ਵੀ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਪੰਜ ਖੇਤਰਾਂ ਵਿਚ ਪਹਿਲਾਂ ਹੀ ਤਾਲਾਬੰਦੀ ਹੈ ਤੇ ਹੁਣ ਬਾਕੀ ਖੇਤਰਾਂ ਵਿਚ ਵੀ ਤਾਲਾਬੰਦੀ ਕਰਨ ਦਾ ਫੈਸਲਾ ਲਿਆ ਗਿਆ ਹੈ।
ਅਮਰੀਕਾ 'ਚ ਮਰਹੂਮ ਸਿੱਖ ਪੁਲਸ ਅਧਿਕਾਰੀ ਦੇ ਨਾਮ 'ਤੇ ਰੱਖਿਆ ਗਿਆ ਡਾਕਘਰ ਦਾ ਨਾਮ
NEXT STORY