ਓਨਟਾਰੀਓ— ਕੈਨੇਡਾ ਦੇ ਸੂਬੇ ਓਨਟਾਰੀਓ ਦੀ ਪੁਲਸ ਨੇ ਇਕ ਮਨੁੱਖੀ ਤਸਕਰ ਦੇ ਖਿਲਾਫ ਵਾਰੰਟ ਜਾਰੀ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਵਿਅਕਤੀ ਲੋਕਾਂ ਦੀ ਤਸਕਰੀ ਕਰਦਾ ਹੈ। ਜਾਂਚ 'ਚ ਪਤਾ ਲੱਗਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੇਚ ਕੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਵਾਉਣ 'ਚ ਵੀ ਇਸ ਦੋਸ਼ੀ ਦਾ ਹੱਥ ਹੈ। 24 ਸਾਲਾ ਆਸਟਿਨ ਟਾਇਲਰ ਵੈਲਜ਼ ਨਾਂ ਦਾ ਇਹ ਦੋਸ਼ੀ ਓਸ਼ਾਵਾ, ਨਿਊਯਾਰਕ ਅਤੇ ਟੋਰਾਂਟੋ ਦੇ ਕਈ ਸ਼ਹਿਰਾਂ 'ਚ ਘੁੰਮਦਾ ਰਿਹਾ ਹੈ ਤੇ ਇਨ੍ਹਾਂ ਥਾਵਾਂ 'ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਕੋਲ ਬੁੱਧਵਾਰ ਨੂੰ ਇਸ ਸੰਬੰਧੀ ਇਕ ਨਵਾਂ ਮਾਮਲਾ ਆਇਆ ਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਕਿਹਾ ਕਿ ਉਹ ਥਾਂ-ਥਾਂ ਛਾਪੇਮਾਰੀ ਕਰਕੇ ਇਸ ਦੋਸ਼ੀ ਨੂੰ ਲੱਭ ਰਹੇ ਹਨ ਤੇ ਕਈ ਪੁਲਸ ਅਧਿਕਾਰੀ ਇਸ ਕੇਸ ਨੂੰ ਸੁਲਝਾਉਣ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਸੰਬੰਧੀ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਨਾਲ ਸਾਂਝੀ ਜ਼ਰੂਰ ਕਰਨ।
ਦੁਨੀਆ ਦੇ 100 ਖੂਬਸੂਰਤ ਸ਼ਹਿਰਾਂ 'ਚ ਪਹਿਲੀ ਵਾਰ ਸ਼ਾਮਲ ਹੋਇਆ ਕੈਨੇਡਾ ਦਾ ਇਹ ਸ਼ਹਿਰ
NEXT STORY