ਲੰਡਨ : ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਬ੍ਰਿਟੇਨ ਦੀ ਪੁਲਸ ਨੇ ਇੰਗਲੈਂਡ ਵਿਚ ਪਿਛਲੇ ਦੋ ਹਫਤਿਆਂ ਦੌਰਾਨ ਹੋਏ ਦੰਗਿਆਂ ਵਿਚ 1000 ਤੋਂ ਵਧੇਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਨੈਸ਼ਨਲ ਪੁਲਸ ਚੀਫ ਕੌਂਸਲ (ਐੱਨਪੀਸੀਸੀ) ਨੇ 14 ਅਕਤੂਬਰ ਨੂੰ ਕਿਹਾ ਕਿ ਦੇਸ਼ ਭਰ ਵਿਚ ਸੁਰੱਖਿਆ ਬਲਾਂ ਨੇ ਹਾਲੀਆ ਹਿੰਸਕ ਘਟਨਾਵਾਂ ਦੇ ਸਬੰਧ ਵਿਚ 1000 ਤੋਂ ਵਧੇਰੇ ਗ੍ਰਿਫਤਾਰੀਆਂ ਕੀਤੀਆਂ ਹਨ।
ਘੱਟ ਤੋਂ ਘੱਟ 575 ਲੋਕਾਂ 'ਤੇ ਦੋਸ਼ ਲਾਏ ਗਏ ਹਨ ਤੇ ਅਦਾਲਤਾਂ ਇਸ ਹਿੰਸਾ ਵਿਚ ਸ਼ਾਮਲ ਲੋਕਾਂ ਨਾਲ ਨਜਿੱਠਣ ਵਿਚ ਲੱਗੀ ਹੈਈ ਹੈ। ਇਹ ਹਿੰਸਾ 29 ਜੁਲਾਈ ਨੂੰ ਚਾਕੂ ਹਮਲੇ ਦੌਰਾਨ ਕੀਤੀ ਗਈ ਤਿੰਨ ਲੜਕੀਆਂ ਦੀ ਹੱਤਿਆ ਤੋਂ ਬਾਅਦ ਇੰਗਲੈਂਡ ਤੇ ਉੱਤਰੀ ਆਇਰਲੈਂਡ ਦੇ ਦਰਜਨਾਂ ਸ਼ਹਿਰਾਂ ਤੇ ਕਸਬਿਆਂ ਵਿਚ ਹੋਈ ਸੀ। ਚਾਕੂ ਹਮਲੇ ਦੇ ਕਥਿਤ ਅਪਰਾਧੀ ਦੀ ਪਛਾਣ ਦੇ ਬਾਰੇ ਵਿਚ ਗਲਤ ਸੂਚਨਾ ਫੈਲਣ ਤੋਂ ਬਾਅਦ ਖੱਬੇਪੱਖੀ ਦੰਗੇ ਭੜਕ ਗਏ, ਤੇ ਹਾਲ ਦੇ ਦਿਨਾਂ ਵਿਚ ਆਨਲਾਈਨ ਨਫਰਤ ਫੈਲਾਉਣ ਦੇ ਲਈ ਕਈ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਹੈ।
ਯੂਨਾਈਟਿਡ ਕਿੰਗਡਮ ਦੀ ਅਦਾਲਤ ਤੇਜ਼ੀ ਨਾਲ ਅਦਾਲਤੀ ਮਾਮਲਿਆਂ ਨੂੰ ਅੱਗੇ ਵਧਾ ਰਹੀ ਹੈ ਤੇ ਲੰਬੀਆਂ ਸਜ਼ਾਵਾਂ ਸੁਣਾ ਰਹੀ ਹੈ, ਕਿਉਂਕਿ ਹਫਤੇ ਦੇ ਅਕੀਰ ਤੋਂ ਪਹਿਲਾਂ ਅਸ਼ਾਂਤੀ ਸ਼ਾਂਤ ਹੋ ਗਈ ਸੀ ਤੇ ਸਰਕਾਰ ਨੇ ਇਸ ਵਿਚ ਸ਼ਾਮਲ ਲੋਕਾਂ 'ਤੇ ਕਾਰਵਾਈ ਕਰਨ ਦੀ ਸਹੁੰ ਖਾਧੀ ਸੀ। ਮੰਗਲਵਾਰ ਨੂੰ ਅਦਾਲਤ ਵਿਚ ਮੌਜੂਦ ਹੋਣ ਵਾਲਿਆਂ ਵਿਚ ਇਕ 13 ਸਾਲਾ ਲੜਕੀ ਵੀ ਸ਼ਾਮਲ ਸੀ, ਜਿਸ ਨੇ ਦੱਖਣ ਦੇ ਅਲਡਰਸ਼ਾਟ ਵਿਚ ਸ਼ਰਣਾਰਥੀ ਕੈਂਪ ਦੇ ਬਾਹਰ ਗੈਰ ਕਾਨੂੰਨੀ ਹਿੰਸਾ ਦੀ ਧਮਕੀ ਦੇਣ ਦੀ ਗੱਲ ਨੂੰ ਸਵਿਕਾਰ ਕੀਤਾ ਸੀ। ਜਾਨ ਹਨੀ ਨਾਂ ਦੇ ਇਕ ਵਿਅਕਤੀ ਨੇ ਉੱਤਰ ਪੂਰਬੀ ਇੰਗਲੈਂਡ ਦੇ ਹਲ ਵਿਚ ਦੰਗਿਆਂ ਦੌਰਾਨ ਇਕ ਕਾਰ 'ਤੇ ਹਮਲਾ ਕਰਨ ਵਿਚ ਮਦਦ ਕਰਨ ਤੇ ਪੁਲਸ 'ਤੇ ਹਮਲਾ ਕਰਨ ਦੇ ਦੋਸ਼ ਵਿਤ ਆਪਣਾ ਜੁਰਮ ਕਬੂਲ ਕਰ ਲਿਆ।
ਬੱਚੇ ਨੂੰ ਬਚਾਉਣ ਗਏ ਪੰਜਾਬੀ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ
NEXT STORY