ਲੰਡਨ-ਐਸਟਰਾਜੇਨੇਕਾ ਵੱਲੋਂ ਉਤਪਾਦਿਤ ਆਕਸਫੋਰਡ ਯੂਨੀਵਰਸਿਟੀ ਦੇ ਟੀਕੇ ਦੀ ਸਪਲਾਈ ਬ੍ਰਿਟੇਨ ’ਚ ਹੁਣ ਜਨਰਲ ਪ੍ਰੈਕਟੀਸ਼ਨਰ (ਜੀ.ਪੀ.) ਦੀ ਅਗਵਾਈ ਵਾਲੀਆਂ ਸੇਵਾਵਾਂ ਲਈ ਵੀ ਵੀਰਵਾਰ ਤੋਂ ਚਾਲੂ ਹੋ ਗਈ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਇਸ ਨਾਲ ਕੇਅਰ ਹੋਮ ’ਚ ਰਹਿਣ ਵਾਲਿਆਂ ਅਤੇ ਜ਼ੋਖਿਮ ਵਾਲੇ ਹੋਰ ਲੋਕਾਂ ਦੀ ਕੋਵਿਡ-19 ਨਾਲ ਸੁਰੱਖਿਆ ਆਸਾਨ ਹੋ ਜਾਵੇਗੀ।
ਇਹ ਵੀ ਪੜ੍ਹੋ -ਅਮਰੀਕਾ ਹਿੰਸਾ : ਟਰੰਪ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਅਣਮਿੱਥੇ ਸਮੇਂ ਲਈ ਬੈਨ
ਪਿਛਲੇ ਸਾਲ ਟੀਕੇ ਨੂੰ ਰੈਗੂਲੇਟਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੜਾਅਵਾਰ ਤਰੀਕੇ ਨਾਲ ਇਸ ਨੂੰ ਲੋਕਾਂ ਨੂੰ ਲਾਇਆ ਜਾ ਰਿਹਾ ਹੈ ਅਤੇ ਸਮੂਹ ਆਧਾਰਿਤ ਸੈਕੜਾਂ ਸਥਾਨ ਟੀਕਾਕਰਣ ਕੇਂਦਰਾਂ ਨੂੰ ਭੇਜੇ ਜਾਣ ਤੋਂ ਪਹਿਲੇ ਨਿਗਰਾਨੀ ਦੇ ਉਦੇਸ਼ ਨਾਲ ਦੇਸ਼ ਦੇ ਚੁਨਿੰਦਾ ਹਸਪਤਾਲਾਂ ’ਚ ਇਸ ਨੂੰ ਪ੍ਰੀਖਣ ਦੇ ਤੌਰ ’ਤੇ ਲਾਇਆ ਜਾ ਰਿਹਾ ਹੈ।
ਜਨਰਲ ਪ੍ਰੈਕਟੀਸ਼ਨਰ ਅਤੇ ਰਾਸ਼ਰਟੀ ਸਿਹਤ ਸੇਵਾ (ਐੱਨ.ਐੱਚ.ਐੱਸ.) ’ਚ ਸ਼ੁਰੂਆਤੀ ਦੇਖਭਾਲ ਦੀ ਡਾਇਰੈਕਟਰ ਡਾ. ਨਿੱਕੀ ਕਨਾਨੀ ਨੇ ਕਿਹਾ ਕਿ ‘ਐੱਨ.ਐੱਚ.ਐੱਸ. ਦੇ ਇਤਿਹਾਸ ’ਚ ਸਭ ਤੋਂ ਵੱਡਾ ਟੀਕਾਕਰਣ ਮੁਹਿੰਮ ਪਹਿਲੇ ਹੀ ਪੁਖਤਾ ਸ਼ੁਰੂਆਤ ਕਰ ਚੁੱਕਿਆ ਹੈ ਅਤੇ ਕਰੀਬ 10 ਲੱਖ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਟੀਕਾ ਲਾਇਆ ਜਾ ਚੁੱਕਿਆ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਬ੍ਰਿਟੇਨ ’ਚ ਤੇਜ਼ੀ ਨਾਲ ਫੈਲਣ ਕਾਰਣ ਇਨਫੈਕਸ਼ਨ ਦੀ ਦਰ ਵਧੀ ਹੈ ਅਤੇ ਸਾਵਧਾਨੀ ਦੇ ਤੌਰ ’ਤੇ ਬ੍ਰਿਟੇਨ ’ਚ ਸਖਤ ਲਾਕਡਾਊਨ ਲਾਗੂ ਹੈ।
ਇਹ ਵੀ ਪੜ੍ਹੋ -ਇਹ ਹੈ 2021 ’ਚ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਦੇ 4 ਸਾਬਕਾ ਰਾਸ਼ਟਰਪਤੀਆਂ ਨੇ ਘੇਰਿਆ ਟਰੰਪ, ਕਿਹਾ-ਸ਼ਾਂਤਮਈ ਢੰਗ ਨਾਲ ਸੱਤਾ ਕਰਨ ਤਬਦੀਲ
NEXT STORY