ਪੇਸ਼ਾਵਰ-ਸਰਕਾਰ ਦੇ ਬਹੁਮਤ 'ਤੇ ਚਰਚਾ ਹੋਣ 'ਤੇ ਵਿਰੋਧੀ ਧਿਰ ਦੇ ਗਠਜੋੜ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਭਰੋਸੇ ਦੀ ਵੋਟ ਦਾ ਬਾਈਕਾਟ ਕਰਨਗੇ ਅਤੇ ਦਾਅਵਾ ਕੀਤਾ ਕਿ ਸੈਨੇਟ ਚੋਣ 'ਚ ਉਨ੍ਹਾਂ ਦੇ ਉਮੀਦਵਾਰ ਦੀ ਜਿੱਤ ਹੀ ਪ੍ਰਧਾਨ ਮੰਤਰੀ ਵਿਰੁੱਧ ''ਬੇਭਰੋਸਗੀ ਮਤਾ'' ਹੈ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਮੁਖੀ ਮੌਲਾਨਾ ਫਜਲੁਰ ਰਹਿਮਾਨ ਨੇ ਕਿਹਾ ਕਿ ਸ਼ਨੀਵਾਰ ਨੂੰ ਹੋਣ ਵਾਲੇ ਨੈਸ਼ਨਲ ਅਸੈਂਬਲੀ ਦੇ ਸੈਸ਼ਨ 'ਚ ਵਿਰੋਧੀ ਧਿਰ ਦਾ ਕੋਈ ਵੀ ਮੈਂਬਰ ਸ਼ਾਮਲ ਨਹੀਂ ਹੋਵੇਗਾ ਜਿਸ 'ਚ ਪ੍ਰਧਾਨ ਮੰਤਰੀ ਖਾਨ ਭਰੋਸੇ ਦੀ ਵੋਟ ਹਾਸਲ ਕਰਨਗੇ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ
ਖਾਨ ਵੱਲੋਂ ਦੇਸ਼ ਨੂੰ ਸੰਬੋਧਿਤ ਕਰਨ ਤੋਂ ਬਾਅਦ ਪੀ.ਡੀ.ਐੱਮ. ਦੇ ਮੁਖੀ ਨੇ ਇਹ ਐਲਾਨ ਕੀਤਾ ਹੈ। ਪੀ.ਡੀ.ਐੱਮ. ਦਸ ਪਾਰਟੀਆਂ ਦੀ ਵਿਰੋਧੀ ਗਠਜੋੜ ਹੈ। ਪੀ.ਡੀ.ਐੱਮ. ਦੇ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਬੁੱਧਵਾਰ ਨੂੰ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਉਮੀਦਵਾਰ ਅਬਦੁੱਲ ਹਾਫਿਜ਼ ਸ਼ੇਖ ਨੂੰ ਕਰੀਬੀ ਮੁਕਾਬਲੇ 'ਚ ਸੈਨੇਟ ਚੋਣ 'ਚ ਹਰਾ ਦਿੱਤਾ ਸੀ।
ਇਹ ਵੀ ਪੜ੍ਹੋ -ਪੋਲੈਂਡ 'ਚ ਬੱਸ ਹਾਦਸਾ, 6 ਦੀ ਮੌਤ ਤੇ 35 ਜ਼ਖਮੀ
ਖਾਨ ਲਈ ਇਹ ਵੱਡਾ ਝਟਕ ਸੀ ਜਿਨ੍ਹਾਂ ਨੇ ਵਿੱਤ ਮੰਤਰੀ ਅਬਦੁੱਲ ਸ਼ੇਖ ਲਈ ਨਿੱਜੀ ਤੌਰ 'ਤੇ ਪ੍ਰਚਾਰ ਕੀਤਾ ਸੀ। ਰਹਿਮਾਨ ਨੇ ਕਿਹਾ ਕਿ ਗਿਲਾਨੀ ਦੀ ਜਿੱਤ ''ਖਾਨ ਵਿਰੁੱਧ ਆਪਣੇ ਆਪ 'ਚ ਬੇਭਰੋਸਗੀ ਮਤਾ ਹੈ।'' ਉਨ੍ਹਾਂ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਆਰਿਫ ਅਲਵੀ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸ਼ਨੀਵਾਰ ਨੂੰ ਸੈਸ਼ਨ ਸੱਦਿਆ ਅਤੇ ਯਕੀਨੀ ਤੌਰ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ 'ਬਹੁਮਤ ਦਾ ਭਰੋਸਾ ਗੁਆ ਚੁੱਕੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਭਰੋਸਾ ਹਾਸਲ ਕਰਨ ਦੀ ਲੋੜ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ
NEXT STORY