ਨਵੀਂ ਦਿੱਲੀ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਨਾਅਰੇਬਾਜ਼ੀ ਕਰ ਰਹੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ 'ਤੇ 'ਤਮਾਸ਼ਾ' ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ 'ਵਿਰੋਧੀ ਧਿਰ ਇੱਥੇ ਹਾਏ-ਹਾਏ ਕਰ ਰਿਹਾ ਹੈ, ਦੁਨੀਆ ਸਰਕਾਰ ਦੀ ਵਾਹ-ਵਾਹ ਕਰ ਰਹੀ ਹੈ।'' ਹੇਠਲੇ ਸਦਨ 'ਚ ਖੇਤੀਬਾੜੀ ਨਾਲ ਸੰਬੰਧਤ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਚੌਹਾਨ ਨੇ ਪੱਛਮੀ ਬੰਗਾਲ ਸਰਕਾਰ ਅਤੇ ਸੂਬੇ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ 'ਇਹ ਰਾਜ ਦੀ ਜਨਤਾ ਨੂੰ ਕੇਂਦਰ ਦੀਆਂ ਯੋਜਨਾਵਾਂ ਨਾਲ ਹੋਣ ਵਾਲੇ ਲਾਭਾਂ ਤੋਂ ਵਾਂਝੇ ਕਰਨ ਦਾ ਪਾਪ ਕਰ ਰਹੇ ਹਨ। ਇਸ ਦੌਰਾਨ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਦਲਾਂ ਦੇ ਮੈਂਬਰ ਚੋਣ ਕਮਿਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ ਅਤੇ 'ਵੋਟ ਚੋਰੀ ਬੰਦ ਕਰੋ' ਵਰਗੇ ਨਾਅਰੇ ਲਗਾ ਰਹੇ ਸਨ। ਚੌਹਾਨ ਨੇ ਕਿਹਾ,''ਵਿਰੋਧੀ ਧਿਰ ਜੋ ਤਮਾਸ਼ਾ ਕਰ ਰਿਹਾ ਹੈ, ਉਸ ਨੂੰ ਪੂਰਾ ਦੇਸ਼ ਦੇਖ ਰਿਹਾ ਹੈ। ਜਨਤਾ ਇਸ ਲਈ ਇਨ੍ਹਾਂ ਨੂੰ ਮੁਆਫ਼ ਨਹੀਂ ਕਰੇਗੀ।''
ਉਨ੍ਹਾਂ ਨੇ ਇਕ ਪ੍ਰਸ਼ਨ ਦੇ ਉੱਤਰ 'ਚ ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦੇ ਅਧੀਨ ਚੁਣੇ ਗਏ 100 ਜ਼ਿਲ੍ਹਿਆਂ 'ਚੋਂ ਪੱਛਮੀ ਬੰਗਾਲ ਦੇ ਚਾਰ ਜ਼ਿਲ੍ਹਿਆਂ ਤੱਕ ਲਾਭ ਨਹੀਂ ਪਹੁੰਚਾਉਣ ਦਾ ਜ਼ਿਕਰ ਕਰਦੇ ਹੋਏ ਕਿਹਾ,''ਮੈਂ ਬਹੁਤ ਦੁੱਖ ਨਾਲ ਕਹਿਣਾ ਚਾਹੁੰਦਾ ਹਾਂ ਕਿ 100 'ਚੋਂ ਜੋ ਚਾਰ ਜ਼ਿਲ੍ਹੇ ਰਹਿ ਗਏ ਹਨ, ਉਹ ਪੱਛਮੀ ਬੰਗਾਲ ਦੇ ਹਨ। ਉੱਥੇ ਦੀ ਸਰਕਾਰ ਨੇ ਇਸ ਯੋਜਨਾ ਨੂੰ ਲਾਗੂ ਨਹੀਂ ਕੀਤਾ ਹੈ, ਜਿਸ ਨਾਲ ਰਾਜ ਦੇ ਚਾਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕੇਂਦਰ ਵਲੋਂ ਦਿੱਤੇ ਜਾ ਰਹੇ ਲਾਭਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ।'' ਚੌਹਾਨ ਨੇ ਕਿਹਾ,''ਪੱਛਮੀ ਬੰਗਾਲ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਨੇ ਉਨ੍ਹਾਂ ਜ਼ਿਲ੍ਹਿਆਂ ਦੇ ਗਰੀਬ ਕਿਸਾਨਾਂ ਨੂੰ ਲਾਭ ਤੋਂ ਵਾਂਝੇ ਕਰਨ ਦਾ ਪਾਪ ਕੀਤਾ ਹੈ। ਰਾਜ ਦੀ ਮੁੱਖ ਮੰਤਰੀ ਨੇ ਇਹ ਪਾਪ ਕੀਤਾ ਹੈ।'' ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਨੇ ਕੇਂਦਰ ਦੀਆਂ ਅਜਿਹੀਆਂ ਕਈ ਯੋਜਨਾਵਾਂ ਨੂੰ ਲਾਗੂ ਨਹੀਂ ਕੀਤਾ ਹੈ ਅਤੇ ਇਹ 'ਘਟੀਆ ਰਾਜਨੀਤੀ ਕਰਦੇ ਹਨ। ਰਾਜ 'ਚ ਸਰਕਾਰ ਬਦਲੇਗੀ ਤਾਂ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।'' ਉਨ੍ਹਾਂ ਨੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦੇ ਇਕ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ,''ਜਦੋਂ ਇਨ੍ਹਾਂ ਦੀ ਸਰਕਾਰ ਸੀ ਤਾਂ ਦੇਸ਼ ਵਾਸੀਆਂ ਨੂੰ ਬਾਹਰੋਂ ਆਇਆ ਸੜੀ, ਲਾਲ ਕਣਕ ਖਾਣੀ ਪੈਂਦੀ ਸੀ। ਅੱਜ ਕਣਕ ਦੇ ਭੰਡਾਰ, ਚੌਲਾਂ ਦੇ ਭੰਡਾਰ ਭਰੇ ਹੋਏ ਹਨ। ਅੱਜ 15 ਕਰੋੜ ਟਨ ਚੌਲਾਂ ਦੇ ਉਤਪਾਦਨ ਦੇ ਨਾਲ, ਭਾਰਤ ਦੁਨੀਆ 'ਚ ਨੰਬਰ ਇਕ ਬਣ ਗਿਆ ਹੈ। ਅਸੀਂ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।'' ਚੌਹਾਨ ਨੇ ਨਾਅਰੇਬਾਜ਼ੀ ਕਰਨ ਵਾਲੇ ਵਿਰੋਧੀ ਸੰਸਦ ਮੈਂਬਰਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ,''ਵਿਰੋਧੀ ਧਿਰ ਨੂੰ ਨਾਅਰੇਬਾਜ਼ੀ ਕਰਦੇ ਰਹਿਣ ਦਿਓ, ਜਦੋਂ ਕਿ ਦੁਨੀਆ ਸਰਕਾਰ ਦੀ ਪ੍ਰਸ਼ੰਸਾ ਕਰ ਰਹੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
5 ਨਾਮੀ ਸਕੂਲਾਂ 'ਚ ਬੰਬ! ਖ਼ਤਰੇ 'ਚ ਬੱਚਿਆਂ ਦੀ ਸੁਰੱਖਿਆ? ਈ-ਮੇਲ ਨੇ ਉਡਾਏ ਗੁਰੂਗ੍ਰਾਮ ਪੁਲਸ ਦੇ ਹੋਸ਼
NEXT STORY