ਲਾਹੌਰ - ਲਾਹੌਰ ਵਿੱਚ ਪੁਲਸ ਅਤੇ ਕੱਟੜਪੰਥੀ ਇਸਲਾਮੀ ਮੈਬਰਾਂ ਵਿਚਾਲੇ ਝੜਪ ਵਿੱਚ ਸ਼ਨੀਵਾਰ ਨੂੰ ਛੇ ਹੋਰ ਲੋਕਾਂ ਦੀ ਮੌਤ ਹੋਣ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਦਸ ਹੋ ਗਈ। ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਅੱਠ ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਨੇ ਆਪਣੀ ਪਾਰਟੀ ਦੇ ਪ੍ਰਮੁੱਖ ਸਾਦ ਹੁਸੈਨ ਰਿਜਵੀ ਦੀ ਰਿਹਾਈ ਅਤੇ ਫ਼ਰਾਂਸ ਦੇ ਰਾਜਦੂਤ ਨੂੰ ਪੈਗੰਬਰ ਮੁਹੰਮਦ ਦੇ ਕਾਰਟੂਨ ਦੇ ਮੁੱਦੇ 'ਤੇ ਕੱਢਣ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਤੱਕ ਲਈ ਜਲੂਸ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਦੋਨਾਂ ਧਿਰਾਂ ਵਿਚਾਲੇ ਝੜਪ ਹੋਈ। ਮਰਨ ਵਾਲਿਆਂ ਵਿੱਚ ਤਿੰਨ ਪੁਲਸ ਕਰਮਚਾਰੀ ਅਤੇ ਸੱਤ ਟੀ.ਐੱਲ.ਪੀ. ਦੇ ਕਰਮਚਾਰੀ ਸਨ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਸ਼ਨੀਵਾਰ ਨੂੰ ਇੱਕ ਹੋਰ ਪੁਲਸ ਕਰਮਚਾਰੀ ਦੀ ਮੌਤ ਹੋ ਗਈ, ਜਦੋਂ ਕਿ ਟੀ.ਐੱਲ.ਪੀ. ਨੇ ਦਾਅਵਾ ਕੀਤਾ ਕਿ ਲਾਹੌਰ ਵਿੱਚ ਪ੍ਰਦਰਸ਼ਨ ਦੌਰਾਨ ਪੁਲਸ ਨੇ ਪੰਜ ਹੋਰ ਕਰਮਚਾਰੀਆਂ ਨੂੰ ਮਾਰ ਗਿਰਾਇਆ। ਇੱਕ ਦਿਨ ਪਹਿਲਾਂ ਪੁਲਸ ਕਰਮਚਾਰੀਆਂ ਅਤੇ ਇਸਲਾਮੀ ਕੱਟੜਪੰਥੀਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਦੋ ਪੁਲਸ ਕਰਮਚਾਰੀਆਂ ਅਤੇ ਦੋ ਕੱਟੜਪੰਥੀਆਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ - ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'
ਟੀ.ਐੱਲ.ਪੀ. ਦੇ ਕਾਰਜਕਰਤਾ ਇਬਨ-ਏ-ਇਸਮਾਇਲ ਨੇ ਕਿਹਾ, ‘‘ਲਾਹੌਰ ਵਿੱਚ ਪੁਲਸ ਦੀ ਗੋਲੀਬਾਰੀ ਵਿੱਚ ਟੀ.ਐੱਲ.ਪੀ. ਦੇ ਸੱਤ ਕਰਮਚਾਰੀ ਮਾਰੇ ਗਏ ਅਤੇ 700 ਤੋਂ ਜ਼ਿਆਦਾ ਲੋਕ ਅਜੇ ਤੱਕ ਜ਼ਖ਼ਮੀ ਹੋਏ ਹਨ। ਲਾਹੌਰ ਦੇ ਬਾਹਰੀ ਇਲਾਕੇ ਰਾਣਾ ਟਾਊਨ ਵਿੱਚ ਸ਼ਨੀਵਾਰ ਨੂੰ ਪੁਲਸ ਅਤੇ ਰੇਂਜਰਾਂ ਦੀ ਟੀ.ਐੱਲ.ਪੀ. ਕਰਮਚਾਰੀਆਂ ਨਾਲ ਝੜਪ ਹੋਈ। ਲਾਹੌਰ ਪੁਲਸ ਦੇ ਇੱਕ ਸੂਤਰ ਨੇ ਦੱਸਿਆ, ‘‘ਸ਼ਾਹਦਰਾ ਅਤੇ ਆਸਪਾਸ ਦੇ ਇਲਾਕੇ ਜੰਗ ਦੇ ਮੈਦਾਨਾਂ ਵਿੱਚ ਤਬਦੀਲ ਹੋ ਗਏ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ, ਜਦੋਂ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪਥਰਾਅ ਕੀਤਾ। ਉਨ੍ਹਾਂ ਕਿਹਾ ਕਿ ਰੇਂਜਰ ਪੁਲਸ ਬਲ ਦੇ ਪਿੱਛੇ ਰਹੇ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਵਿੱਚ ਉਨ੍ਹਾਂ ਨੇ ਸਿੱਧੇ ਤੌਰ 'ਤੇ ਹਿੱਸਾ ਨਹੀਂ ਲਿਆ। ਉਨ੍ਹਾਂ ਕਿਹਾ, ‘‘ਕੁੱਝ ਪ੍ਰਦਰਸ਼ਨਕਾਰੀ ਮਰਨ ਵਾਲਿਆਂ ਦੀ ਲਾਸ਼ ਇਸਲਾਮਾਬਾਦ ਵਿੱਚ ਦਫਨਾਉਣ 'ਤੇ ਜ਼ੋਰ ਦੇ ਰਹੇ ਸਨ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਾਹੌਰ ਤੋਂ ਬਾਹਰ ਜਾਣ ਦੀ ਮਨਜ਼ੂਰੀ ਦਿੱਤੀ। ਸੂਤਰ ਨੇ ਦੱਸਿਆ ਕਿ ਕਰੀਬ ਅੱਠ ਹਜ਼ਾਰ ਟੀ.ਐੱਲ.ਪੀ. ਕਰਮਚਾਰੀਆਂ ਨੂੰ ‘‘ਲਾਹੌਰ ਛੱਡਣ ਦੀ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਕਿਹਾ, ‘‘ਇਸਲਾਮੀ ਕਰਮਚਾਰੀ ਬੱਸ, ਕਾਰ, ਮੋਟਰਸਾਇਕਲ, ਪੈਦਲ ਅਤੇ ਸੰਘਰਸ਼ ਦੌਰਾਨ ਪੁਲਸ ਵਲੋਂ ਖੋਹੇ ਗਏ ਵਾਹਨਾਂ ਵਿੱਚ ਰਾਜਧਾਨੀ ਵੱਲ ਜਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੇਪਾਲ 'ਚ ਧਮਾਕਾ, ਨਬਾਲਿਗ ਸਮੇਤ ਦੋ ਲੋਕ ਜਖ਼ਮੀ
NEXT STORY