ਕਰਾਚੀ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਇਕ ਫੁੱਟਬਾਲ ਕਲੱਬ ਨੇੜੇ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਅੱਠ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।ਪੁਲਸ ਨੇ ਦੱਸਿਆ ਕਿ ਇਹ ਧਮਾਕਾ ਸ਼ਨੀਵਾਰ ਨੂੰ ਪੰਜਗੁਰ ਦੇ ਐਸਾਈ ਖੇਤਰ ਵਿਚ ਫੁੱਟਬਾਲ ਕਲੱਬ ਨੇੜੇ ਹੋਇਆ।
ਸੂਬਾਈ ਬੁਲਾਰੇ ਲਿਆਕਤ ਸ਼ਾਹਵਾਨੀ ਨੇ ਸ਼ਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਧਮਾਕਾ ਪੰਜਗੁਰ ਜ਼ਿਲ੍ਹੇ ਵਿਚ ਉਸ ਸਮੇਂ ਹੋਇਆ ਜਦੋਂ ਦੋ ਟੀਮਾਂ ਦੇ ਖਿਡਾਰੀ ਅਤੇ ਦਰਸ਼ਕ ਇੱਕ ਖੇਡ ਤੋਂ ਬਾਅਦ ਮੈਦਾਨ ਵਿਚੋਂ ਬਾਹਰ ਆ ਰਹੇ ਸਨ।ਉਸ ਨੇ ਅੱਗੇ ਕਿਹਾ ਕਿ ਜ਼ਖਮੀਆਂ ਵਿਚ ਇੱਕ ਹਾਈ ਸਕੂਲ ਦੇ ਮੁੰਡੇ ਸ਼ਾਮਲ ਹਨ ਜੋ ਮੈਚ ਖੇਡ ਰਹੇ ਸਨ ਅਤੇ ਵੇਖ ਰਹੇ ਸਨ।ਸਮਾਹਾ ਨਿਊਜ਼ ਦੀ ਰਿਪੋਰਟ ਮੁਤਾਬਕ, ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 10 ਭਾਰਤੀ-ਅਮਰੀਕੀ ਵਿਅਕਤੀ ਸਨਮਾਨਿਤ, ਪੀ.ਐੱਮ. ਮੋਦੀ ਨੇ ਦਿੱਤੀ ਵਧਾਈ
ਸ਼ਾਹਵਾਨੀ ਨੇ ਕਿਹਾ,"ਸੂਬਾਈ ਸਰਕਾਰ ਦੇ ਅੱਤਵਾਦ ਨੂੰ ਖਤਮ ਕਰਨ ਦੇ ਸੰਕਲਪ ਨੂੰ ਅਜਿਹੀਆਂ ਕਾਇਰਾਨਾ ਕਾਰਵਾਈਆਂ ਨਾਲ ਰੋਕਿਆ ਨਹੀਂ ਜਾ ਸਕਦਾ। ਹਮਲੇ ਵਿਚ ਸ਼ਾਮਲ ਤੱਤਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇਗੀ।" ਸ਼ਿਨਹੂਆ ਨਾਲ ਗੱਲ ਕਰਦਿਆਂ, ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਧਮਾਕਾ ਇਕ ਮੋਟਰਸਾਈਕਲ 'ਤੇ ਲਗਾਏ ਗਏ ਇਕ ਵਿਸਫੋਟਕ ਯੰਤਰ ਨਾਲ ਹੋਇਆ।ਸੂਤਰਾਂ ਨੇ ਦੱਸਿਆ ਕਿ ਜ਼ਬਰਦਸਤ ਧਮਾਕੇ ਵਿਚ ਦੋ ਵਾਹਨ ਵੀ ਨੁਕਸਾਨੇ ਗਏ। ਘਟਨਾ ਦੀ ਜਾਂਚ ਜਾਰੀ ਹੈ।ਹੁਣ ਤੱਕ ਕਿਸੇ ਸਮੂਹ ਜਾਂ ਵਿਅਕਤੀ ਨੇ ਹਮਲੇ ਦਾ ਦਾਅਵਾ ਨਹੀਂ ਕੀਤਾ ਹੈ।
ਅਮਰੀਕਾ : 10 ਭਾਰਤੀ-ਅਮਰੀਕੀ ਵਿਅਕਤੀ ਸਨਮਾਨਿਤ, ਪੀ.ਐੱਮ. ਮੋਦੀ ਨੇ ਦਿੱਤੀ ਵਧਾਈ
NEXT STORY