ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਦੇਸ਼ ਵਿਚ ਨਵੇਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ 27 ਹਜ਼ਾਰ ਫਰੰਟਲਾਈਨ ਹੈਲਥਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦੀ ਖੁਰਾਕ ਦਿੱਤੀ ਗਈ ਹੈ। ਇਹ ਅੰਕੜਾ ਦੇਸ਼ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (NCOC) ਨੇ ਜਾਰੀ ਕੀਤਾ ਹੈ। ਵੈਕਸੀਨ ਦੀ ਖੁਰਾਕ ਪਾਉਣ ਵਾਲੇ ਫਰੰਟਲਾਈਨ ਹੈਲਥਕੇਅਰ ਵਰਕਰਾਂ ਵਿਚੋਂ 77 ਫੀਸਦ ਸਿੰਧ ਸੂਬੇ ਦੇ ਲੋਕ ਹਨ। ਡਾਨ ਨਿਊਜ਼ ਨੇ ਐੱਨ.ਸੀ.ਓ.ਸੀ. ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਇਹ ਅੰਕੜਾ ਪ੍ਰਕਾਸ਼ਿਤ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਸਕਾਟਲੈਂਡ 'ਚ ਹੋਈ ਭਾਰੀ ਬਰਫ਼ਬਾਰੀ, ਟੁੱਟਿਆ 74 ਸਾਲਾਂ ਦਾ ਰਿਕਾਰਡ
ਪਾਕਿਸਤਾਨ ਵਿਚ ਟੀਕਾਕਰਨ ਦੀ ਸ਼ੁਰੂਆਤ 3 ਫਰਵਰੀ ਤੋਂ ਸ਼ੁਰੂ ਹੋਈ ਸੀ। ਇਕ ਦਿਨ ਪਹਿਲਾਂ 2 ਫਰਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਮੁਹਿੰਮ ਦਾ ਉਦਘਾਟਨ ਕੀਤਾ ਸੀ। ਦੇਸ਼ ਭਰ ਦੇ 582 ਮੈਡੀਕਲ ਸੈਂਟਰਾਂ ਵਿਚ ਐਡਲਟ ਵੈਕਸੀਨੇਸ਼ਨ ਕਾਊਂਟਰ (AVCs) ਖੋਲ੍ਹੇ ਗਏ ਹਨ। ਦੇਸ਼ ਵਿਚ ਹੁਣ ਤੱਕ ਕੁੱਲ ਕੋਰੋਨਾ ਵਾਇਰਸ ਪੀੜਤਾਂ ਦਾ ਅੰਕੜਾ 5 ਲੱਖ 59 ਹਜ਼ਾਰ 93 ਹੈ, ਜਿਹਨਾਂ ਵਿਚੋ 1072 ਇਨਫੈਕਸ਼ਨ ਦੇ ਮਾਮਲੇ ਪਿਛਲੇ 24 ਘੰਟੇ ਵਿਚ ਸਾਹਮਣੇ ਆਏ ਹਨ। ਉੱਥੇ ਇਸ ਮਿਆਦ ਵਿਚ 62 ਪੀੜਤਾਂ ਦੀ ਮੌਤਦਰਜ ਕੀਤੀ ਗਈ ਹੈ, ਜਿਸ ਮਗਰੋਂ ਦੇਸ਼ ਵਿਚ ਹੁਣ ਤੱਕ ਕੋਵਿਡ-19 ਨਾਲ ਮਰਨ ਵਾਲਿਆਂ ਦਾ ਅੰਕੜਾ 12,100,85 ਹੋ ਗਿਆ ਹੈ। ਦੇਸ਼ ਵਿਚ ਫਿਲਹਾਲ 30,512 ਐਕਟਿਵ ਮਾਮਲੇ ਹਨ।
ਨੋਟ- ਪਾਕਿਸਤਾਨ ਵਿਚ 27 ਹਜ਼ਾਰ ਫਰੰਟਲਾਈਨ ਵਰਕਰਾਂ ਨੂੰ ਦਿੱਤੀ ਗਈ ਕੋਵਿਡ-19 ਵੈਕਸੀਨ, ਕੁਮੈਂਟ ਕਰ ਦਿਓ ਰਾਏ।
ਯੂਕੇ: ਨਕਲੀ ਕੈਂਸਰ ਦਾ ਬਹਾਨਾ ਕਰਕੇ 45,000 ਪੌਂਡ ਇਕੱਠੇ ਕਰਨ ਵਾਲੀ ਬੀਬੀ ਨੂੰ ਜੇਲ੍ਹ
NEXT STORY