ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ ਭਾਰਤੀ ਸੁਰੱਖਿਆ ਬਲਾਂ ਵੱਲੋਂ ਕਥਿਤ ਜੰਗਬੰਦੀ ਦੇ ਵਿਰੋਧ ਵਿਚ ਭਾਰਤ ਦੇ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਸ ਵਿਚ 13 ਸਾਲ ਦੇ ਮੁੰਡੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਵਿਦੇਸ਼ ਦਫਤਰ ਨੇ ਦੱਸਿਆ ਕਿ ਦੱਖਣ ਏਸ਼ੀਆ ਅਤੇ ਸਾਰਕ ਦੇ ਡਾਇਰੈਕਟਰ ਜਨਰਲ ਮੁਹੰਮਦ ਫੈਸਲ ਨੇ ਆਹਲੂਵਾਲੀਆ ਨੂੰ ਤਲਬ ਕੀਤਾ ਅਤੇ 28 ਤੇ 29 ਸਤੰਬਰ ਨੂੰ ਕੰਟਰੋਲ ਰੇਖਾ 'ਤੇ ਬਿਨਾਂ ਉਕਸਾਵੇ ਦੇ ਜੰਗਬੰਦੀ ਉਲੰਘਣਾ ਦੀ ਨਿੰਦਾ ਕੀਤੀ ਹੈ।
ਪਾਕਿਸਤਾਨ ਨੇ ਦਾਅਵਾ ਕੀਤਾ ਕਿ ਕਥਿਤ ਜੰਗਬੰਦੀ ਉਲੰਘਣਾ ਵਿਚ 3 ਲੋਕ ਜ਼ਖਮੀ ਵੀ ਹੋ ਗਏ। ਫੈਸਲ ਨੇ ਦੋਸ਼ ਲਗਾਇਆ ਕਿ ਕੰਟਰੋਲ ਰੇਖਾ ਅਤੇ ਕੰਮਕਾਜੀ ਸੀਮਾ 'ਤੇ ਭਾਰਤੀ ਸੁਰੱਖਿਆ ਬਲ ਲਗਾਤਾਰ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ,''ਭਾਰਤ ਵੱਲੋਂ ਜੰਗਬੰਦੀ ਉਲੰਘਣਾ ਦਾ ਵਧਣਾ ਸਾਲ 2017 ਤੋਂ ਜਾਰੀ ਹੈ ਜਦੋਂ ਭਾਰਤੀ ਬਲਾਂ ਨੇ 1,970 ਜੰਗਬੰਦੀ ਦੀ ਉਲੰਘਣਾ ਕੀਤੀ।'' ਉਨ੍ਹਾਂ ਨੇ ਅੱਗੇ ਕਿਹਾ ਕਿ ਨਾਗਰਿਕ ਆਬਾਦੀ ਵਾਲੇ ਇਲਾਕਿਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣਾ ਨਿਸ਼ਚਿਤ ਤੌਰ 'ਤੇ ਨਿੰਦਾਯੋਗ ਤੇ ਮਨੁੱਖੀ ਸ਼ਾਨ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਕਾਨੂੰਨਾਂ ਦੇ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵੱਲੋਂ ਜੰਗਬੰਦੀ ਉਲੰਘਣਾ ਕਰਨਾ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਹੈ।
ਮੈਂ ਜਮਾਲ ਖਸ਼ੋਗੀ ਦੇ ਕਤਲ ਲਈ ਹੁਕਮ ਨਹੀਂ ਦਿੱਤੇ : ਸਾਊਦੀ ਕ੍ਰਾਊਨ ਪ੍ਰਿੰਸ
NEXT STORY