ਨਵੀਂ ਦਿੱਲੀ : ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਟੀਵੀ ਪ੍ਰਸਾਰਕ 'ਤੇ ਨਿਜਤਾ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ 'ਐਕਸਕਲੂਸਿਵ' ਅਤੇ 'ਵਿਊਜ਼' ਦੇ ਚੱਕਰ 'ਚ ਇੱਕ ਦਿਨ ਪ੍ਰਸ਼ੰਸਕਾਂ, ਕ੍ਰਿਕਟਰਾਂ ਅਤੇ ਕ੍ਰਿਕਟ ਵਿਚਾਲੇ ਭਰੋਸਾ ਖਤਮ ਹੋ ਜਾਵੇਗਾ। ਰੋਹਿਤ ਨੇ ਆਪਣੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਗੱਲਬਾਤ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿਰਾਸ਼ਾ ਜ਼ਾਹਰ ਕੀਤੀ।
ਇਹ ਵੀ ਪੜ੍ਹੋ : SRH vs PBKS, IPL 2024 : ਹੈਦਰਾਬਾਦ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ
ਇਸ ਵੀਡੀਓ 'ਚ ਉਹ ਮੁੰਬਈ ਇੰਡੀਅਨਜ਼ ਨਾਲ ਆਪਣੇ ਭਵਿੱਖ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਰੋਹਿਤ ਨੇ ਆਈਪੀਐਲ ਟੀਵੀ ਪ੍ਰਸਾਰਕ ਸਟਾਰ ਸਪੋਰਟਸ ਉੱਤੇ ਲਿਖੀ ਇੱਕ ਪੋਸਟ ਵਿੱਚ ਆਪਣੀ ਨਾਰਾਜ਼ਗੀ ਜਤਾਈ ਤੇ ਕਿਹਾ ਕਿ ਇਹ ਨਿੱਜਤਾ ਦੀ ਉਲੰਘਣਾ ਹੈ। ਉਨ੍ਹਾਂ ਨੇ ਅੱਗੇ ਲਿਖਿਆ, 'ਕ੍ਰਿਕਟਰਾਂ ਦੀ ਜ਼ਿੰਦਗੀ 'ਚ ਇੰਨਾ ਦਖਲ ਹੈ ਕਿ ਕੈਮਰੇ ਹਰ ਕਦਮ 'ਤੇ ਉਨ੍ਹਾਂ ਦਾ ਪਿੱਛਾ ਕਰਦੇ ਹਨ। ਭਾਵੇਂ ਅਸੀਂ ਆਪਣੇ ਦੋਸਤਾਂ, ਸਾਥੀਆਂ ਨਾਲ, ਅਭਿਆਸ ਦੌਰਾਨ ਜਾਂ ਮੈਚ ਵਾਲੇ ਦਿਨ ਨਿੱਜੀ ਤੌਰ 'ਤੇ ਗੱਲ ਕਰ ਰਹੇ ਹੋਈਏ।
ਦਰਸ਼ਕਾਂ ਦੀ ਗਿਣਤੀ ਵਧਾਉਣ ਲਈ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਮੁਕਾਬਲੇ ਤੋਂ ਨਿਰਾਸ਼ ਭਾਰਤੀ ਕਪਤਾਨ ਨੇ ਕਿਹਾ, 'ਐਕਸਕਲੂਸਿਵ ਪ੍ਰਾਪਤ ਕਰਨਾ ਅਤੇ ਸਿਰਫ ਵਿਊਜ਼ ਅਤੇ ਇੰਗੇਜਮੈਂਟ 'ਤੇ ਧਿਆਨ ਕੇਂਦਰਤ ਕਰਨਾ ਇੱਕ ਦਿਨ ਪ੍ਰਸ਼ੰਸਕਾਂ, ਕ੍ਰਿਕਟ ਅਤੇ ਕ੍ਰਿਕਟਰਾਂ ਵਿਚਕਾਰ ਵਿਸ਼ਵਾਸ ਨੂੰ ਤਬਾਹ ਕਰ ਦੇਵੇਗਾ।' ਰੋਹਿਤ ਨੇ ਪ੍ਰਸਾਰਕਾਂ ਨੂੰ ਆਡੀਓ ਬੰਦ ਕਰਨ ਦੀ ਬੇਨਤੀ ਕੀਤੀ ਸੀ। ਇਹ ਗੱਲਬਾਤ 11 ਮਈ ਨੂੰ ਮੁੰਬਈ ਅਤੇ ਕੇਕੇਆਰ ਵਿਚਾਲੇ ਆਈਪੀਐਲ ਮੈਚ ਤੋਂ ਬਾਅਦ ਹੋਈ। ਵਿਵਾਦ ਤੋਂ ਬਾਅਦ ਕੇਕੇਆਰ ਦੀ ਸੋਸ਼ਲ ਮੀਡੀਆ ਟੀਮ ਨੇ ਉਸ ਵੀਡੀਓ ਨੂੰ ਵੀ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ : RCB ਦੇ ਪਲੇਆਫ 'ਚ ਪਹੁੰਚਣ 'ਤੇ ਭਾਵੁਕ ਹੋਏ ਵਿਰਾਟ ਤੇ ਅਨੁਸ਼ਕਾ, ਵਾਇਰਲ ਹੋਈ ਵੀਡੀਓ
ਇਸ ਤੋਂ ਬਾਅਦ 17 ਮਈ ਨੂੰ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਮੁੰਬਈ ਦੇ ਮੈਚ ਤੋਂ ਪਹਿਲਾਂ ਰੋਹਿਤ ਮੁੰਬਈ ਇੰਡੀਅਨਜ਼ ਦੇ ਸਾਬਕਾ ਖਿਡਾਰੀ ਧਵਲ ਕੁਲਕਰਨੀ ਨਾਲ ਗੱਲ ਕਰ ਰਹੇ ਸਨ। ਗੱਲਬਾਤ ਨੂੰ ਰਿਕਾਰਡ ਹੁੰਦਾ ਦੇਖ ਕੇ ਉਸ ਨੇ ਹੱਥ ਜੋੜ ਕੇ ਬਰਾਡਕਾਸਟਰਾਂ ਨੂੰ ਆਡੀਓ ਬੰਦ ਕਰਨ ਦੀ ਬੇਨਤੀ ਕੀਤੀ। ਉਸ ਨੇ ਕਿਹਾ ਸੀ, 'ਭਾਈ, ਆਡੀਓ ਬੰਦ ਕਰੋ, 'ਪਹਿਲਾਂ ਹੀ' ਇਕ ਆਡੀਓ ਨੇ ਮੇਰੀ ਨੀਂਦ ਉਡਾ ਦਿੱਤੀ ਹੈ। ਰੋਹਿਤ ਦੀ ਕਪਤਾਨੀ 'ਚ ਭਾਰਤੀ ਟੀਮ ਅਗਲੇ ਮਹੀਨੇ ਅਮਰੀਕਾ ਅਤੇ ਵੈਸਟਇੰਡੀਜ਼ 'ਚ ਟੀ-20 ਵਿਸ਼ਵ ਕੱਪ ਖੇਡੇਗੀ। ਆਈਪੀਐਲ ਦੇ ਇਸ ਸੀਜ਼ਨ ਵਿੱਚ, ਉਸ ਨੂੰ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਕਮਾਨ ਹਾਰਦਿਕ ਪੰਡਯਾ ਨੂੰ ਸੌਂਪ ਦਿੱਤੀ ਗਈ ਸੀ, ਪਰ ਟੀਮ ਆਖਰੀ ਸਥਾਨ 'ਤੇ ਰਹਿ ਕੇ ਪਲੇਆਫ ਵਿੱਚ ਥਾਂ ਨਹੀਂ ਬਣਾ ਸਕੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
SRH vs PBKS, IPL 2024 : ਹੈਦਰਾਬਾਦ ਨੇ ਪੰਜਾਬ ਨੂੰ 4 ਵਿਕਟਾਂ ਨਾਲ ਹਰਾਇਆ
NEXT STORY