ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਬਹੁਤ ਜ਼ਿਆਦਾ ਸੁਰੱਖਿਅਤ ਮੰਨੇ ਜਾਣ ਵਾਲੇ ਰਾਸ਼ਟਰਪਤੀ ਭਵਨ ਵਿਚ ਵੀ ਬੀਬੀਆਂ ਸੁਰੱਖਿਅਤ ਨਹੀਂ ਹਨ। ਇਕ ਕਾਰਕੁੰਨ ਬੀਬੀ ਮਾਰਿਆ ਇਕਬਾਲ ਤਰਾਨਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਉਹਨਾਂ ਨਾਲ ਰਾਸ਼ਟਰਪਤੀ ਭਵਨ ਵਿਚ ਅਧਿਕਾਰੀਆਂ ਨੇ ਛੇੜਛਾੜ ਕੀਤੀ।
ਤਰਾਨਾ ਦਾ ਪਾਕਿ ਵਿਚ ਵੱਡਾ ਨਾਮ
ਪਾਕਿਸਤਾਨੀ ਮੀਡੀਆ ਡੇਲੀ ਪਾਕਿਸਤਾਨ ਦੀ ਰਿਪੋਰਟ ਦੇ ਮੁਤਾਬਕ, ਮਾਰਿਆ ਇਕਬਾਲ ਤਰਾਨਾ ਸਿੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੇ ਇਕ ਸੰਗਠਨ ਤਾਲੀਮ ਦੀ ਸੰਸਥਾਪਕ ਹੈ। ਇਸ ਦੇ ਇਲਾਵਾ ਉਹ ਮਕਬੂਜ਼ਾ ਕਸ਼ਮੀਰ ਵਿਚ ਬੀਬੀਆਂ ਦੀ ਸਥਿਤੀ, ਕਸ਼ਮੀਰ ਲਈ ਯੂਥ ਫੋਰਮ ਅਤੇ ਪੀਪਲਜ਼ ਕਮਿਸ਼ਨ ਫੌਰ ਮਾਈਨੌਰਿਟੀ ਰਾਈਟਸ ਦੀ ਸਾਬਕਾ ਪ੍ਰਧਾਨ ਵੀ ਰਹਿ ਚੁੱਕੀ ਹੈ।
ਰਾਸਟਰਪਤੀ ਭਵਨ ਦੇ ਅਧਿਕਾਰੀ ਨੇ ਕਹੀ ਇਹ ਗੱਲ
ਤਰਾਨਾ ਨੇ ਖੁਲਾਸਾ ਕੀਤਾ ਕਿ ਇਕ ਪ੍ਰੋਗਰਾਮ ਦੇ ਸਿਲਸਿਲੇ ਵਿਚ ਉਹਨਾਂ ਨੂੰ ਰਾਸ਼ਟਰਪਤੀ ਭਵਨ ਵਿਚ ਸੱਦਾ ਦਿੱਤਾ ਗਿਆ ਸੀ। ਜਦੋਂ ਉਹ ਰਾਸ਼ਟਰਪਤੀ ਭਵਨ ਪਹੁੰਚੀ ਤਾਂ ਉਹਨਾਂ ਨੂੰ ਇਕ ਅਧਿਕਾਰੀ ਸਰੀਰਕ ਸੰਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ। ਜਦੋਂ ਉਹਨਾਂ ਨੇ ਇਨਕਾਰ ਕੀਤਾ ਤਾਂ ਉਦੋਂ ਉਸ ਅਧਿਕਾਰੀ ਨੇ ਕਿਹਾ ਕਿ ਤੁਹਾਨੂੰ ਇਸ ਪ੍ਰੋਗਰਾਮ ਵਿਚ ਨਹੀਂ ਬੁਲਾਇਆ ਗਿਆ ਹੈ। ਤੁਸੀਂ ਇੱਥੇ ਚਲੇ ਜਾਓ।
ਤਰਾਨਾ ਨੇ ਕੀਤਾ ਅਧਿਕਾਰੀ ਦੇ ਨਾਮ ਦਾ ਖੁਲਾਸਾ
ਤਰਾਨਾ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕਰਦਿਆਂ ਦੋਸ਼ੀ ਦਾ ਨਾਮ ਵੀ ਦੱਸਿਆ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਜਿਹੜੇ ਵਿਅਕਤੀ ਨੇ ਇਹ ਹਰਕਤ ਕੀਤੀ ਉਹ ਰਾਸ਼ਟਰਪਤੀ ਭਵਨ ਦੇ ਚੀਫ ਪ੍ਰੋਟੋਕਾਲ ਅਫਸਰ ਦੇ ਅਹੁਦੇ 'ਤੇ ਤਾਇਨਾਤ ਅਫਾਕ ਅਹਿਮ ਹੈ। ਤਰਾਨਾ ਨੇ ਲਿਖਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਪਹਿਲਾਂ ਵੀ ਲੱਗੇ ਹਨ ਅਜਿਹੇ ਦੋਸ਼
ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਪਾਕਿਸਤਾਨ ਦੇ ਕਿਸੇ ਵੱਡੇ ਨੌਕਰਸ਼ਾਹ ਜਾਂ ਰਾਜਨੇਤਾ 'ਤੇ ਬੀਬੀਆਂ ਦੇ ਨਾਲ ਅਜਿਹੀ ਹਰਕਤ ਕਰਨ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਵੀ ਅਮਰੀਕੀ ਬੀਬੀ ਸਿੰਧਿਆ ਡੀ ਰਿਚੀ ਨੇ ਪੀ.ਪੀ.ਪੀ. ਦੇ ਸੀਨੀਅਤ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ 'ਤੇ ਸਾਲ 2011 ਵਿਚ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਉਹਨਾਂ ਨੇ ਕਿਹਾ ਸੀ ਕਿ ਉਹ ਵੀਜ਼ਾ ਵਧਾਉਣ ਲਈ ਰਹਿਮਾਨ ਦੇ ਦਫਤਰ ਗਈ ਸੀ। ਇਸ ਦੌਰਾਨ ਉਹਨਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਨਿਊ ਸਾਊਥ ਵੇਲਜ਼ 'ਚ ਕੋਰੋਨਾ ਦੇ ਜ਼ੀਰੋ ਮਾਮਲੇ
ਤਰਾਨਾ ਨੇ ਲਿਖੀ ਇਹ ਪੋਸਟ
ਮੰਗਲਵਾਰ ਨੂੰ ਪੋਸਟ ਕੀਤੇ ਗਏ ਇਕ ਵੀਡੀਓ ਵਿਚ ਉਸ ਨੇ ਪੁੱਛਿਆ,''ਜੇਕਰ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਦਫਤਰ ਦੇ ਪੁਰਸ਼ ਨਹੀਂ ਜਾਣਦੇ ਕਿ ਬੀਬੀਆਂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ ਤਾਂ ਹੋਰ ਕੌਣ ਕਰੇਗਾ।'' ਤਰਾਨਾ ਨੇ ਮੰਗਲਾਰ ਨੂੰ ਮੁੜ ਟਵਿੱਟਰ 'ਤੇ ਲਿਖਿਆ ਕਿ ਉਹ ਪਿਛਲੇ 10 ਸਾਲਾਂ ਤੋਂ ਗਲਤ ਕੰਮ ਕਰਨ ਵਾਲੇ ਲੋਕਾਂ ਦੇ ਖਿਲਾਫ਼ ਆਵਾਜ਼ ਉਠਾਉਣ ਅਤੇ ਕੰਮ ਕਰਨ ਵਿਚ ਆਪਣੀ ਸਭ ਤੋਂ ਖੂਬਸੂਰਤ ਜਾਇਦਾਦ 'ਮੁਸਕਾਨ' ਗਵਾ ਚੁੱਕੀ ਹੈ।
ਕੈਨੇਡਾ: ਯਾਦਗਾਰੀ ਦਿਹਾੜੇ ਮੌਕੇ PM ਟਰੂਡੋ ਨੇ ਸ਼ਹੀਦ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀ
NEXT STORY