ਲੁਧਿਆਣਾ (ਰਾਜ): ਉਦਯੋਗਿਕ ਨਗਰੀ ਤੋਂ ਇਕ ਅਜਿਹੀ ਘਿਨੌਣੀ ਅਤੇ ਰੂਹ ਕੰਬਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਕ ਕਲਯੁਗੀ ਦਰਿੰਦੇ ਨੇ ਸਿਰਫ਼ 7 ਸਾਲ ਦੇ ਮਾਸੂਮ ਬੱਚੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਸ਼ਰਮਨਾਕ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਭਾਰੀ ਗੁੱਸਾ ਅਤੇ ਦਹਿਸ਼ਤ ਪਾਈ ਜਾ ਰਹੀ ਹੈ।
ਪੀੜਤਾ (ਬੱਚੇ ਦੀ ਮਾਂ) ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ 7 ਸਾਲ ਦਾ ਬੇਟਾ ਆਪਣੀ ਦਾਦੀ ਪੂਨਮ ਕੋਲ ਗਿਆ ਹੋਇਆ ਸੀ। ਉਸ ਦੀ ਦਾਦੀ ਵਿਸ਼ਵਕਰਮਾ ਚੌਕ ਦੇ ਨਜ਼ਦੀਕ, ਪੰਜਾਬ ਨੈਸ਼ਨਲ ਬੈਂਕ ਵਾਲੀ ਸਲਿੱਪ ਰੋਡ ਮਿਲਰਗੰਜ ਦੇ ਕੋਲ ਚਾਹ ਦੀ ਦੁਕਾਨ ਚਲਾਉਂਦੀ ਹੈ। 2 ਫਰਵਰੀ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਬੱਚਾ ਉੱਥੇ ਹੀ ਦੁਕਾਨ ਕੋਲ ਬੈਠਾ ਖੇਡ ਰਿਹਾ ਸੀ। ਬੱਚੇ ਨੇ ਘਰ ਆ ਕੇ ਆਪਣੀ ਮਾਂ ਨੂੰ ਆਪਬੀਤੀ ਸੁਣਾਈ, ਜਿਸ ਨੂੰ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਦੋਸ਼ ਹੈ ਕਿ ਮੁਲਜ਼ਮ ਨੇ ਮਾਸੂਮ ਨੂੰ ਬਹਿਲਾ-ਫੁਸਲਾ ਕੇ ਨੇੜੇ ਹੀ ਸਥਿਤ 'ਯੈੱਸ ਬੈਂਕ' ਦੀ ਇਮਾਰਤ ਦੇ ਉੱਪਰ ਲੈ ਗਿਆ। ਉੱਥੇ ਲੈ ਜਾ ਕੇ ਦਰਿੰਦੇ ਨੇ ਬੱਚੇ ਦੀ ਨਿੱਕਰ ਅਤੇ ਪੈਂਟ ਉਤਰਵਾਈ ਅਤੇ ਉਸ ਨਾਲ ਕੁਕਰਮ ਕੀਤਾ। ਬੱਚੇ ਦੀ ਮਾਂ ਦੀ ਸ਼ਿਕਾਇਤ 'ਤੇ ਥਾਣਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੁਕਰਮ ਅਤੇ ਪੋਕਸੋ ਐਕਟ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸੂਬਾ ਸਰਕਾਰ ਦੀ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਐਡਵੋਕੇਟ ਧਾਮੀ
NEXT STORY