ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਬੀਤੇ 24 ਘੰਟੇ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 4,728 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਨਫੈਕਸ਼ਨ ਦੇ ਮਾਮਲਿਆਂ ਦੀ ਕੁੱਲ ਗਿਣਤੀ 1 ਲੱਖ ਦੇ ਪਾਰ ਜਾ ਚੁੱਕੀ ਹੈ। ਇਸੇ ਦੌਰਾਨ ਇਨਫੈਕਸ਼ਨ ਦੀ ਚਪੇਟ ਵਿਚ ਆਏ 65 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2.067 ਹੋ ਗਈ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਇਨਫੈਕਸ਼ਨ ਦੇ ਕੁੱਲ 1.03,671 ਮਾਮਲਿਆਂ ਵਿਚੋਂ ਪੰਜਾਬ ਵਿਚ 38,903, ਸਿੰਧ ਵਿਚ 38,108, ਖੈਬਰ ਪਖਤੂਨਖਵਾ ਵਿਚ 13,487, ਬਲੋਚਿਸਤਾਨ ਵਿਚ 6,516, ਗਿਲਗਿਤ-ਬਾਲਟੀਸਤਾਨ ਵਿਚ 932 ਅਤੇ ਮਕਬੂਜ਼ਾ ਕਸ਼ਮੀਰ ਵਿਚ 396 ਮਾਮਲੇ ਹਨ।
ਪੜ੍ਹੋ ਇਹ ਅਹਿਮ ਖਬਰ- WHO ਦੀ ਵਧੀ ਮੁਸ਼ਕਲ, ਹੁਣ ਬ੍ਰਾਜ਼ੀਲ ਨੇ ਵੀ ਸੰਬੰਧ ਤੋੜਨ ਦੀ ਦਿੱਤੀ ਧਮਕੀ
ਮੰਤਰਾਲੇ ਨੇ ਕਿਹਾ ਕਿ ਕੋਵਿਡ-19 ਨਾਲ 65 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਦੇ ਬਾਅਦ ਦੇਸ਼ ਵਿਚ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,067 ਹੋ ਗਈ। ਪਾਕਿਸਤਾਨ ਵਿਚ ਹੁਣ ਤੱਕ 34,355 ਮਰੀਜ਼ ਇਲਾਜ ਦੇ ਬਾਅਦ ਠੀਕ ਹੋ ਚੁੱਕੇ ਹਨ। ਹੁਣ ਤੱ ਕਦੇਸ਼ ਵਿਚ ਕੁੱਲ 7,05,833 ਲੋਕਾਂ ਦੀ ਕੋਰੋਨਾਵਾਇਰਸ ਦੀ ਜਾਂਚ ਕੀਤੀ ਜਾ ਚੁੱਕੀ ਹੈ। ਬੀਤੇ 24 ਘੰਟੇ ਵਿਚ ਅਧਿਕਾਰੀਆਂ ਨੇ 22,650 ਨਮੂਨਿਆਂ ਦੀ ਜਾਂਚ ਕੀਤੀ।
ਰਿਮੋਟ ਕੰਟਰੋਲਡ ਰੋਬੋਟ ਬਣੇ 6ਵੀਂ ਜਮਾਤ ਦੇ ਬੱਚੇ, ਇੰਝ ਪਹੁੰਚੇ ਸਕੂਲ
NEXT STORY