ਇਸਲਾਮਾਬਾਦ - ਸੱਤਾਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਨੇ ਐਤਵਾਰ ਨੂੰ ਹੋਈਆਂ ਉਪ-ਚੋਣਾਂ ਵਿਚ ਵੱਡੀ ਜਿੱਤ ਦਰਜ ਕਰਦਿਆਂ 13 ਵਿੱਚੋਂ 12 ਸੀਟਾਂ ’ਤੇ ਕਬਜ਼ਾ ਕਰ ਲਿਆ। ਅਣਅਧਿਕਾਰਤ ਨਤੀਜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਉਪ-ਚੋਣਾਂ ਨੈਸ਼ਨਲ ਅਸੈਂਬਲੀ (ਐੱਨ. ਏ.) ਦੀਆਂ 6 ਸੀਟਾਂ ਅਤੇ ਪੰਜਾਬ ਸੂਬਾ ਅਸੈਂਬਲੀ (ਪੀ.ਪੀ.) ਦੀਆਂ 7 ਸੀਟਾਂ ’ਤੇ ਹੋਈਆਂ। ਖੈਬਰ ਪਖਤੂਨਖਵਾ ਸੂਬੇ ਦੇ ਹਰੀਪੁਰ ਖੇਤਰ ਵਿਚ ਇਕ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਰਾਸ਼ਟਰੀ ਅਸੈਂਬਲੀ ਸੀਟਾਂ ਪੰਜਾਬ ਵਿਚ ਸਨ।
ਜਿਨ੍ਹਾਂ 6 ਰਾਸ਼ਟਰੀ ਅਸੈਂਬਲੀ ਸੀਟਾਂ ਲਈ ਵੋਟਿੰਗ ਹੋਈ, ਉਨ੍ਹਾਂ ਵਿਚ ਐੱਨ. ਏ.-18 (ਹਰੀਪੁਰ), ਐੱਨ. ਏ.-96 ਅਤੇ ਐੱਨ. ਏ.-104 (ਫੈਸਲਾਬਾਦ), ਐੱਨ. ਏ.-129 (ਲਾਹੌਰ), ਐੱਨ. ਏ.-143 (ਸਾਹੀਵਾਲ) ਅਤੇ ਐੱਨ.ਏ.-185 (ਡੇਰਾ ਗਾਜ਼ੀ ਖਾਨ) ਸ਼ਾਮਲ ਹਨ। ਪੰਜਾਬ ਵਿਧਾਨ ਸਭਾ ਦੀਆਂ ਜਿਨ੍ਹਾਂ 7 ਸੀਟਾਂ ’ਤੇ ਉਪ-ਚੋਣਾਂ ਹੋਈਆਂ, ਉਨ੍ਹਾਂ ’ਚ ਪੀ. ਪੀ.-73 (ਸਰਗੋਧਾ), ਪੀ. ਪੀ.-87 (ਮੀਆਂਵਾਲੀ), ਪੀ. ਪੀ.-98, ਪੀ. ਪੀ.-115, ਪੀ. ਪੀ.-116 (ਫੈਸਲਾਬਾਦ), ਪੀ. ਪੀ.-203 (ਸਾਹੀਵਾਲ) ਅਤੇ ਪੀ. ਪੀ.-269 (ਮੁਜ਼ੱਫਰਗੜ੍ਹ) ਸ਼ਾਮਲ ਸਨ।
ਚੀਨ ਨੇ ਭਾਰਤੀ ਪਾਸਪੋਰਟ ਨੂੰ ਦੱਸਿਆ ‘ਗੈਰ-ਕਾਨੂੰਨੀ’, ਭਾਰਤੀ ਔਰਤ ਨੂੰ ਸ਼ੰਘਾਈ ਹਵਾਈ ਅੱਡੇ ’ਤੇ ਰੋਕਿਆ
NEXT STORY