ਇਸਲਾਮਾਬਾਦ (ਬਿਊਰੋ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਪਿਛਲੇ ਕਾਫੀ ਸਮੇਂ ਤੋਂ ਮੁਸਲਿਮ ਦੇਸ਼ਾਂ ਦੇ ਨਿਸ਼ਾਨੇ 'ਤੇ ਹਨ। ਮੈਕਰੋਂ ਫਰਾਂਸ ਵਿਚ 'ਇਸਲਾਮਿਕ ਵੱਖਵਾਦ' ਨੂੰ ਸੰਕਟ ਦੱਸਦੇ ਆਏ ਹਨ ਅਤੇ ਇਸ ਦੇ ਲਈ ਕਾਨੂੰਨ ਲਿਆਉਣ ਦੀ ਤਿਆਰੀ ਵਿਚ ਹਨ। ਭਾਵੇਂਕਿ ਮੈਕਰੋਂ ਨੇ ਫ੍ਰੈਂਚ ਕੌਂਸਲ ਆਫ ਦੀ ਮੁਸਲਿਮ ਫੇਥ ਨੂੰ ਜਿਹੜਾ 'ਚਾਰਟਰ ਆਫ ਰੀਪਬਲਿਕਨ ਵੈਲਿਊਜ਼' 15 ਦਿਨ ਦੇ ਅੰਦਰ ਸਵੀਕਾਰ ਕਰਨ ਲਈ ਕਿਹਾ ਹੈ, ਉਸ ਨੂੰ ਲੈ ਕੇ ਪਾਕਿਸਤਾਨ ਦੀ ਇਮਰਾਨ ਸਰਕਾਰ ਦੀ ਮੰਤਰੀ ਨੇ ਫਰਜ਼ੀ ਨਿਊਜ਼ ਸ਼ੇਅਰ ਕਰ ਦਿੱਤੀ ਅਤੇ ਮਾਮਲਾ ਹੋਰ ਭੜਕ ਗਿਆ।
ਅਸਲ ਵਿਚ ਇਸ ਬਿੱਲ ਵਿਚ ਹੋਮ-ਸਕੂਲਿੰਗ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਹਰੇਕ ਬੱਚੇ ਨੂੰ ਇਕ ਪਛਾਣ ਨੰਬਰ ਦਿੱਤਾ ਜਾਵੇਗਾ, ਜਿਸ ਨਾਲ ਇਹ ਯਕੀਨੀ ਕੀਤਾ ਜਾ ਸਕੇ ਕਿ ਬੱਚੇ ਸਕੂਲ ਜਾ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮਾਤਾ-ਪਿਤਾ ਨੂੰ 6 ਮਹੀਨੇ ਤੱਕ ਦੀ ਜੇਲ੍ਹ ਜਾਂ ਜੁਰਮਾਨਾ ਭਰਨਾ ਪੈ ਸਕਦਾ ਹੈ। ਪਾਕਿਸਤਾਨ ਦੀ ਸਰਕਾਰ ਵਿਚ ਮੰਤਰੀ ਸ਼ਿਰੀਨ ਮਜ਼ਾਰੀ ਨੇ ਜਿਹੜੀ ਖ਼ਬਰ ਸ਼ੇਅਰ ਕੀਤੀ ਸੀ ਉਸ ਮੁਤਾਬਕ ਸਿਰਫ ਮੁਸਲਿਮ ਪਰਿਵਾਰਾਂ 'ਤੇ ਇਹ ਨਿਯਮ ਲਾਗੂ ਹੋਏ ਹਨ।
ਸ਼ਿਰੀਨ ਮਜ਼ਾਰੀ ਨੇ ਇਹ ਖ਼ਬਰ ਸ਼ੇਅਰ ਕਰਦਿਆਂ ਲਿਖਿਆ,''ਮੈਕਰੋਂ ਮੁਸਲਿਮਾਂ ਦੇ ਨਾਲ ਉਹੀ ਕਰ ਰਹੇ ਹਨ ਜੋ ਨਾਜ਼ੀਆਂ ਨੇ ਯਹੂਦੀਆਂ ਦੇ ਨਾਲ ਕੀਤਾ ਸੀ। ਮੁਸਲਿਮ ਬੱਚਿਆਂ ਨੂੰ ਆਈ.ਡੀ. ਨੰਬਰ ਦਿੱਤੇ ਜਾਣਗੇ ਜਦਕਿ ਦੂਜੇ ਬੱਚਿਆਂ ਨੂੰ ਨਹੀਂ। ਜਿਵੇਂ ਯਹੂਦੀਆਂ ਨੂੰ ਪਛਾਣ ਦੇ ਲਈ ਪੀਲਾ ਸਿਤਾਰਾ ਪਾਉਣ ਲਈ ਮਜਬੂਰ ਕੀਤਾ ਜਾਂਦਾ ਸੀ।'' ਇਸ ਟਵੀਟ ਨੂੰ ਕਰਦਿਆਂ ਪਾਕਿਸਤਾਨ ਵਿਚ ਫਰਾਂਸ ਦੇ ਦੂਤਾਵਾਸ ਨੇ ਲਿਖਿਆ-'ਫਰਜ਼ੀ ਨਿਊਜ਼ ਅਤੇ ਝੂਠਾ ਦੋਸ਼'।
ਆਸਟ੍ਰੇਲੀਆ : ਸ਼ਾਰਕ ਹਮਲੇ 'ਚ ਵਿਅਕਤੀ ਦੀ ਮੌਤ
NEXT STORY