ਵਾਸ਼ਿੰਗਟਨ(ਭਾਸ਼ਾ)— ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਸਮਰਥਨ ਦਿੱਤੇ ਜਾਣ ਉੱਤੇ ਸਖਤ ਰਵੱਈਆ ਅਪਣਾਇਆ ਹੈ। ਇਸ ਲਈ ਪਾਕਿਸਤਾਨ ਉੱਤੇ ਨਜ਼ਰ ਰੱਖਣ ਵਿਚ ਭਾਰਤ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਵਿਚ ਅੱਤਵਾਦ ਨਾਲ ਲੜਣ ਲਈ ਟਰੰਪ ਵੱਲੋਂ ਹਾਲ ਹੀ ਵਿਚ ਐਲਾਨ ਕੀਤੀ ਗਈ ਨਵੀਂ ਰਣਨੀਤੀ ਦਾ ਜ਼ਿਕਰ ਕਰਦੇ ਹੋਏ ਹੈਲੀ ਨੇ ਕਿਹਾ ਕਿ ਇਸ ਰਣਨੀਤੀ ਦੀਆਂ ਅਹਿਮ ਗੱਲਾਂ ਵਿਚੋਂ ਇਕ ਭਾਰਤ ਨਾਲ ਅਮਰੀਕਾ ਦੀ ਰਣਨੀਤੀਕ ਸਾਂਝ ਵਿਕਸਿਤ ਕਰਨਾ ਹੈ। ਉਨ੍ਹਾਂ ਕਿਹਾ,''ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਵਿਚ ਅਮਰੀਕਾ ਦੇ ਹਿੱਤ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹਾਂ ਨੂੰ ਖਤਮ ਕਰਨ ਵਿਚ ਹਨ, ਜੋ ਸਾਡੇ ਲਈ ਖ਼ਤਰਾ ਹਨ, ਨਾਲ ਹੀ ਪਰਮਾਣੁ ਹਥਿਆਰਾਂ ਨੂੰ ਅੱਤਵਾਦੀਆਂ ਦੀ ਪਹੁੰਚ ਤੋਂ ਦੂਰ ਰੱਖਣਾ ਹੈ। ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ ਅਸੀਂ ਸਾਡੇ ਰਾਸ਼ਟਰੀ, ਊਰਜਾ, ਅਰਥ-ਵਿਵਸਥਾ, ਸਿਆਸਤੀ ਅਤੇ ਫੌਜ ਦੇ ਸਾਰੇ ਤੱਤਾਂ ਦਾ ਇਸਤੇਮਾਲ ਕਰਾਂਗੇ।'' ਅਮਰੀਕੀ ਭਾਰਤ ਦੋਸਤੀ ਪਰਿਸ਼ਦ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਹੈਲੀ ਨੇ ਕਿਹਾ ਕਿ ਟਰੰਪ ਨੇ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਸਮਰਥਨ ਦੇਣ ਨੂੰ ਲੈ ਕੇ ਸਖਤ ਰਵੱਈਆ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ, ਅਫਗਾਨਿਸਤਾਨ ਵਿਚ ਖਾਸਤੌਰ 'ਤੇ ਆਰਥਿਕ ਅਤੇ ਵਿਕਾਸ ਦੇ ਖੇਤਰ ਵਿਚ ਮਦਦ ਲਈ ਭਾਰਤ ਵੱਲ ਦੇਖ ਰਿਹਾ ਹੈ। ਹੈਲੀ ਨੇ ਕਿਹਾ,''ਸਾਨੂੰ ਅਫਗਾਨਿਸਤਾਨ ਵਿਚ ਵਾਸਤਵ ਵਿਚ ਭਾਰਤ ਦੀ ਮਦਦ ਦੀ ਲੋੜ ਹੈ। ਉਹ ਉਸ ਖੇਤਰ ਵਿਚ ਚੰਗੇ ਗੁਆਂਢੀ ਅਤੇ ਸਾਂਝੀਦਾਰ ਹਨ।''
ਟਰੰਪ ਨੇ ਮਨਾਈ ਦੀਵਾਲੀ, ਭਾਰਤੀ-ਅਮਰੀਕੀ ਭਾਈਚਾਰੇ ਦੀ ਕੀਤੀ ਸ਼ਲਾਘਾ(ਵੀਡੀਓ)
NEXT STORY