ਸਮਰਾਲਾ (ਵਿਪਨ)- 'ਪੁੱਤਰ ਵੰਡਾਉਣ ਜ਼ਮੀਨਾਂ ਧੀਆਂ ਦੁੱਖ਼ ਵੰਡਾਉਂਦੀਆਂ ਨੇ' ਇਹ ਸਤਰਾਂ ਅੱਜ ਦੇ ਜ਼ਮਾਨੇ ਦੇ ਵਿੱਚ ਸੱਚ ਹਨ ਪਰ ਕਈ ਪਰਿਵਾਰਾਂ ਦੇ ਵਿੱਚ ਅੱਜ ਵੀ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ। ਇਹ ਗੱਲ ਸਮਰਾਲਾ ਵਿਚ ਢੁੱਕਵੀਂ ਸਾਬਤ ਹੋਈ। ਸਮਰਾਲਾ ਨੇੜਲੇ ਪਿੰਡ ਛੰਦੜਾ ਕੋਲ ਬਣੀ ਫੈਕਟਰੀ ਦੀ ਕੰਧ 'ਤੇ ਕੁਝ ਘੰਟੇ ਪਹਿਲਾਂ ਜੰਮੀ ਇਕ ਨਵਜੰਮੀ ਬੱਚੀ ਨੂੰ ਉਸ ਦੇ ਪਰਿਵਾਰ ਵਾਲੇ ਲਾਵਾਰਿਸ ਛੱਡ ਕੇ ਚਲੇ ਗਏ। ਇਥੋਂ ਤੱਕ ਕਿ ਬੱਚੀ ਦਾ ਨਾੜੂ ਵੀ ਕੱਟਿਆ ਨਹੀਂ ਹੋਇਆ ਸੀ। ਜਦੋਂ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਫੈਕਟਰੀ ਕੋਲੋਂ ਲੰਘ ਰਹੀ ਇਕ ਪ੍ਰਵਾਸੀ ਔਰਤ ਨੂੰ ਸੁਣਾਈ ਦਿੰਦੀ ਹੈ ਤਾਂ ਔਰਤ ਉਸ ਬੱਚੀ ਕੋਲ ਜਾਂਦੀ ਹੈ ਅਤੇ ਬੱਚੇ ਨੂੰ ਲਾਵਾਰਿਸ ਪਿਆ ਵੇਖ ਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਅਤੇ ਆਲਾ-ਦੁਆਲਾ ਉਸ ਬੱਚੀ ਦੇ ਮਾਪਿਆਂ ਨੂੰ ਲੱਭਣ ਲੱਗਦੀ ਹੈ ਪਰ ਉਸ ਦੇ ਮਾਪੇ ਨਹੀਂ ਲੱਭਦੇ।
ਇਹ ਵੀ ਪੜ੍ਹੋ- ਨਡਾਲਾ 'ਚ ਵਾਪਰੇ ਸੜਕ ਹਾਦਸੇ ਨੇ ਘਰ 'ਚ ਵਿਛਾ ਦਿੱਤੇ ਸੱਥਰ, ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਮੌਤ
ਉਸ ਤੋਂ ਬਾਅਦ ਆਲੇ-ਦੁਆਲੇ ਲੋਕਾਂ ਦੀ ਮਦਦ ਨਾਲ ਮਾਸੂਮ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਲੈ ਆਉਂਦੀ ਹੈ ਅਤੇ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਬੱਚੀ ਦਾ ਨਾੜੂ (cord)ਕੱਟਿਆ ਜਾਂਦਾ ਹੈ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਇਹ ਵੀ ਦੱਸਿਆ ਕਿ ਬੱਚੀ ਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਹੈ ਅਤੇ ਇਸ ਦੀ ਹਾਲਤ ਠੀਕ ਨਹੀਂ ਹੈ, ਇਸ ਨੂੰ ਚਾਈਲਡ ਕੇਅਰ ਵਾਰਡ ਦੇ ਵਿੱਚ ਰੱਖਿਆ ਹੋਇਆ ਹੈ।
ਇਕ ਪਾਸੇ ਤਾਂ ਨਵਜੰਮੀ ਬੱਚੀ ਨੂੰ ਉਸ ਦੇ ਮਾਂਪੇ ਲਾਵਾਰਿਸ ਛੱਡ ਕੇ ਚਲੇ ਗਏ ਅਤੇ ਪਰਮਾਤਮਾ ਵੱਲੋਂ ਬਖ਼ਸ਼ ਸਮਰਾਲਾ ਸਿਵਿਲ ਹਸਪਤਾਲ ਦੇ ਵਿੱਚ ਉਸ ਮਾਸੂਮ ਬੱਚੀ ਨੂੰ ਉਸ ਦੀ ਨਵੀਂ ਮਾਂ ਮਿਲ ਜਾਂਦੀ ਹੈ। ਸਿਵਲ ਹਸਪਤਾਲ ਸਮਰਾਲਾ ਦੀ ਸਟਾਫ਼ ਨਰਸ ਸਰਬਜੀਤ ਕੌਰ ਉਸ ਮਾਸੂਮ ਬੱਚੀ ਨੂੰ ਵੇਖ ਕੇ ਭਾਵਕ ਹੋ ਜਾਂਦੀ ਹੈ ਅਤੇ ਉਸ ਬੱਚੀ ਨੂੰ ਅਡੋਪਟ ਕਰਨ ਦਾ ਐਲਾਨ ਕਰ ਦਿੰਦੀ ਹੈ। ਸਟਾਫ਼ ਨਰਸ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੈ ਅਤੇ ਕਰੀਬ ਕਈ ਸਾਲ ਤੋਂ ਉਹ ਬੱਚੇ ਦੀ ਖ਼ੁਆਇਸ਼ ਲੈ ਜ਼ਿੰਦਾ ਹੈ ਅਤੇ ਅੱਜ ਉਸ ਦੀ ਖ਼ੁਆਇਸ਼ ਉੱਥੇ ਪੂਰੀ ਹੁੰਦੀ ਹੈ, ਜਿੱਥੇ ਉਹ ਕੰਮ ਕਰਦੀ ਹੈ ਅਤੇ ਉਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਗਲਾਤ ਵਿਭਾਗ ਵਲੋਂ ਫਿਲੌਰ ’ਚ ਲੱਕੜ ਚੋਰ ਗਿਰੋਹ ਦਾ ਪਰਦਾਫਾਸ਼
NEXT STORY