ਪਾਕਿਸਤਾਨ- ਪਾਕਿਸਤਾਨ ਦੇ ਗਲੇ ’ਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਤਲਵਾਰ ਲਟਕਣ ਦੇ ਬਾਵਜੂਦ ਗੁਆਂਢੀ ਦੇਸ਼ ਅੱਤਵਾਦੀਆਂ ਦੀ ਦੇਖਰੇਖ ਅਤੇ ਉਨ੍ਹਾਂ ਨੂੰ ਸਰਕਾਰੀ ਮਹਿਮਾਨ ਬਣਾਉਣ ਤੋਂ ਬਾਜ਼ ਨਹੀਂ ਆ ਰਿਹਾ। ਇਕ ਰਿਪੋਰਟ ਅਨੁਸਾਰ ਪਾਕਿਸਤਾਨ ਸਰਕਾਰ ਅੰਡਰ ਵਰਲਡ ਡੋਨ ਦਾਊਦ ਇਬਰਾਹੀਮ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜ਼ੈੱਡ.ਐੱਫ.) ਦੇ ਅੱਤਵਾਦੀ ਰਣਜੀਤ ਸਿੰਘ ਨੀਤਾ ਸਣੇ 21 ਅਤਵਾਦੀਆਂ ਨੂੰ ਵੀ.ਆਈ.ਪੀ ਸਹੂਲਤ ਦੇ ਰਹੀ ਹੈ।
ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ
ਸੂਤਰਾਂ ਅਨੁਸਾਰ ਕੌਮਾਂਤਰੀ ਭਾਈਚਾਰਾ ਪਾਕਿਸਤਾਨ ਦੇ ਇਸ ਪਾਖੰਡ ਕਰਕੇ ਚਿੰਤਾ ’ਚ ਹੈ, ਜੋ ਇਕ ਪਾਸੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦਾ ਵਿਖਾਵਾ ਕਰਦਾ ਹੈ ਅਤੇ ਦੂਜੇ ਪਾਸੇ ਅੱਤਵਾਦੀਆਂ ਨੂੰ ਫੰਡ ਦੇ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ 21 ਡਰਾਉਣੇ ਅੱਤਵਾਦੀਆਂ ਨੂੰ ਵੀ.ਆਈ.ਪੀਜ਼. ਨੂੰ ਸਹੂਲਤਾਂ ਦੇ ਰਹੀ ਹੈ। ਇਨ੍ਹਾਂ ਅੱਤਵਾਦੀਆਂ ਵਿਚ ਉਹ ਅੱਤਵਾਦੀ ਸ਼ਾਮਲ ਹਨ, ਜਿਨ੍ਹਾਂ ਉੱਤੇ ਪਿਛਲੇ ਮਹੀਨੇ ਕਥਿਤ ਤੌਰ ’ਤੇ ਪਾਬੰਦੀ ਲਾਈ ਗਈ ਸੀ।
Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ANI ਨੂੰ ਮਿਲੀ ਲਿਸਟ ਅਨੁਸਾਰ ਵੀ.ਆਈ.ਪੀਜ਼ ਸਹੂਲਤਾਵਾਂ ਵਾਲੇ ਅੱਤਵਾਦੀਆਂ ’ਚ ਅੰਡਰ ਵਰਲਡ ਡੋਨ ਦਾਊਦ ਇਬਰਾਹੀਮ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਮੁਖੀ ਵਧਾਵਾ ਸਿੰਘ, ਇੰਡੀਅਨ ਮੁਜਾਹਿਦੀਨ (ਆਈ.ਐੱਮ.) ਸਰਗਣਾ ਰਿਆਜ਼ ਭਟਕਲ, ਅੱਤਵਾਦੀ ਮਿਰਜ਼ਾ ਸ਼ਾਦਾਬ ਬੇਗ ਅਤੇ ਆਫੀਫ ਹਸਨ ਸਿਦੀਬਾਪਾ ਸ਼ਾਮਲ ਹਨ। ਇਨ੍ਹਾਂ ਵਿੱਚ ਬਹੁਤ ਸਾਰੇ ਅੱਤਵਾਦੀ ਉਹ ਵੀ ਸ਼ਾਮਲ ਹਨ, ਜਿਹੜੇ ਭਾਰਤ ਲਈ ਸਭ ਤੋਂ ਵੱਧ ਲੋੜੀਂਦੇ ਹਨ। ਇਨ੍ਹਾਂ ਸਭ ਨੂੰ ਪਨਾਹ ਦਿੱਤੀ ਜਾ ਰਹੀ ਹੈ।
Health Tips: ਸ਼ੂਗਰ ਨੂੰ ਕਾਬੂ ਕਰਨ ’ਚ ਤੁਹਾਡੀ ਮਦਦ ਕਰਨਗੀਆਂ ਇਹ 8 ਚੀਜ਼ਾਂ
ਦੂਜੇ ਪਾਸੇ ਪਾਕਿਸਤਾਨ ਸਰਕਾਰ ਐੱਫ.ਏ.ਟੀ.ਐੱਫ. ਰਾਹੀਂ ਬਲੈਕ ਸੂਚੀ ’ਚ ਜਾਣ ਤੋਂ ਗੁਰੇਜ਼ ਕਰ ਰਹੀ ਹੈ, ਜਿਸ ਦੇ ਬਾਵਜੂਦ ਉਹ ਅੱਤਵਾਦੀਆਂ ਨਾਲ ਸਬੰਧ ਤੋੜਨ ਲਈ ਤਿਆਰ ਨਹੀਂ। ਪਾਕਿਸਤਾਨ ਜੂਨ 2018 ਤੋਂ ਗ੍ਰੇਹ ਸੂਚੀ ਵਿਚ ਸ਼ਾਮਲ ਹੈ। ਦੱਸ ਦੇਈਏ ਕਿ ਫਰਵਰੀ ਵਿੱਚ ਪਾਕਿਸਤਾਨ ਨੂੰ ਆਖ਼ਰੀ ਚੇਤਾਵਨੀ ਦਿੱਤੀ ਗਈ ਸੀ ਕਿ ਜੂਨ 2020 ਤੱਕ ਪੂਰੇ ਐਕਸ਼ਨ ਪਲਾਨ ਨੂੰ ਲਾਗੂ ਕੀਤਾ ਜਾਵੇ। ਐੱਫ.ਏ.ਟੀ.ਐੱਫ. ਨੇ ਕੋਰੋਨਾ ਵਾਇਰਸ ਲਾਗ ਕਾਰਨ ਇਸ ਸਬੰਧੀ ਆਪਣੀ ਮੀਟਿੰਗ ਸਤੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ
POK ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ : ਸ਼ੱਬੀਰ ਚੌਧਰੀ ਨੇ UK ਦੇ ਸੰਸਦ ਮੈਂਬਰ ਦੀ ਚੁੱਪੀ 'ਤੇ ਨਾਰਾਜ਼ਗੀ ਜਤਾਈ
NEXT STORY