ਜਲੰਧਰ (ਬਿਊਰੋ) - ਅੱਜ ਦਾ ਸਮਾਂ ਆਨਲਾਈਨ ਯੁੱਗ ਦਾ ਸਮਾਂ ਹੈ। ਆਨਲਾਈਨ ਚੀਜ਼ਾਂ ਦੀ ਹੋ ਰਹੀ ਖਰੀਦ ਕਰਕੇ ਲੋਕ ਇਸ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ। ਵੱਖੋ-ਵੱਖਰੀਆਂ ਆਨਲਾਈਨ ਚੀਜ਼ਾਂ ਦੀ ਖਰੀਦ ਦੇ ਨਾਲ-ਨਾਲ ਹੁਣ ਲੋਕ ਆਨਲਾਈਨ ਰਿਸ਼ਤਿਆਂ ਦੀ ਵੀ ਭਾਲ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਉਹ ਚੰਗਾ ਜੀਵਨ ਸਾਥੀ ਲੱਭਣ ਲਈ ਵਿਆਹੀ ਵਾਲੀਆਂ ਸਾਈਟਾਂ ’ਤੇ ਜਾ ਕੇ ਆਪਣੀ ਪੂਰੀ ਜਾਣਕਾਰੀ ਭਰ ਰਹੇ ਹਨ। ਇਸ ਤਰ੍ਹਾਂ ਉਹ ਆਪਣੇ ਮਨਪਸੰਦ ਜੀਵਨ ਸਾਥੀ ਨਾਲ ਵਿਆਹ ਕਰਵਾਉਂਦੇ ਹਨ। ਦੱਸ ਦੇਈਏ ਕਿ ਕਿਸੇ ਨਾਲ ਰਿਸ਼ਤਾ ਕਰਨ ਤੋਂ ਪਹਿਲਾਂ ਤੁਹਾਨੂੰ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਤਾਂਕਿ ਬਾਅਦ ਵਿਚ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਨਾ ਕਰਨਾ ਪਵੇ। ਇਸ ਲਈ ਜੀਵਨ ਸਾਥੀ ਦੀ ਭਾਲ ਕਰਨ ਤੋਂ ਬਾਅਦ ਉਸ ਨਾਲ ਗੱਲਬਾਤ ਕਰੋ। ਮੁਲਾਕਾਤ ਕਰਕੇ ਉਸ ਨਾਲ ਸਾਰੀਆਂ ਗੱਲਾਂ ਪਹਿਲਾਂ ਹੀ ਸਾਫ ਅਤੇ ਸਪਸ਼ਟ ਕਰ ਲਓ। ਹਰੇਕ ਗੱਲ ਸਾਫ ਅਤੇ ਸਪਸ਼ਟ ਹੋਣ ਮਗਰੋ ਹੀ ਤੁਸੀਂ ਵਿਆਹ ਦਾ ਕੋਈ ਫੈਸਲਾ ਲਓ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਕਦੇ ਨਾ ਸਾਂਝੇ ਕਰੋ ਨਿੱਜੀ ਵੇਰਵੇ
ਕਿਸੇ ਨਾਲ ਆਨਲਾਈਨ ਗੱਲਬਾਤ ਕਰਨਾ ਕੋਈ ਬੁਰੀ ਗੱਲ ਨਹੀਂ। ਪਰ ਕਿਸੇ ’ਤੇ ਜਲਦੀ ਵਿਸ਼ਵਾਸ ਕਰਨਾ ਗਲਤ ਗੱਲ ਹੈ। ਬਿਨਾ ਕਿਸੇ ਜਾਣ-ਪਛਾਣ ਦੇ ਉਸ ਨੂੰ ਆਪਣੇ ਬਾਰੇ ਸਾਰੀ ਜਾਣਕਾਰੀ ਦੇਣਾ ਗਲਤ ਹੈ। ਜੇਕਰ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਤਾਂ ਉਸ ਨੂੰ ਆਪਣੇ ਬਾਰੇ ਕੁਝ ਵੀ ਦੱਸਣ ’ਚ ਜਲਦਬਾਜ਼ੀ ਨਾ ਕਰੋ। ਪਹਿਲਾਂ ਸਾਹਮਣੇ ਵਾਲੇ ਨੂੰ ਚੰਗੀ ਤਰ੍ਹਾਂ ਜਾਣ ਲਓ, ਉਸ ਨੂੰ ਪਰਖ ਲਓ, ਫਿਰ ਕੋਈ ਗੱਲਬਾਤ ਦਸੋ। ਫਿਰ ਇਕ ਦੂਜੇ ਨੂੰ ਸਮਝਦੇ ਹੋਏ ਉਸ ਨਾਲ ਵਿਆਹ ਕਰਨ ਦਾ ਫੈਸਲਾ ਲਓ।
ਭਵਿੱਖ ਦੇ ਸਬੰਧ ’ਚ ਜ਼ਰੂਰ ਕਰੋ ਗੱਲਬਾਤ
ਹਮੇਸ਼ਾ ਇੰਝ ਹੁੰਦਾ ਹੈ ਕਿ ਕੁੜੀਆਂ ਜਦੋਂ ਕਿਸੇ ਨਾਲ ਆਨਲਾਈਨ ਗੱਲਬਾਤ ਕਰਦੀਆਂ ਹਨ, ਤਾਂ ਉਸ ਸ਼ਖਸ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੀਆਂ ਹਨ। ਜਿਸ ਤੋਂ ਬਾਅਦ ਉਹ ਵਿਆਹ ਬਾਰੇ ਸੋਚਣ ਲੱਗ ਜਾਂਦੀਆਂ ਹਨ। ਅਜਿਹਾ ਕਦੇ ਨਾ ਸੋਚੋ। ਜਿਹੜੀਆਂ ਕੁੜੀਆਂ ਨੌਕਰੀ ਕਰ ਰਹੀਆਂ ਹਨ, ਉਨ੍ਹਾਂ ਨੂੰ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਕਹਿਣ ’ਤੇ ਨੌਕਰੀ ਛੱਡਣੀ ਪੈਂਦੀ ਹੈ। ਅਜਿਹੀ ਸਥਿਤੀ ਆਉਣ ਤੋਂ ਪਹਿਲਾਂ ਹੀ ਜੀਵਨ ਸਾਥੀ ਨਾਲ ਆਪਣੇ ਕਰੀਅਰ ਨੂੰ ਲੈ ਕੇ ਸਾਫ ਗੱਲ ਕਰ ਲਓ। ਤਾਂਕਿ ਬਾਅਦ ਵਿਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਪੜ੍ਹੋ ਇਹ ਵੀ ਖਬਰ - Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਪੜ੍ਹੋ ਇਹ ਵੀ ਖਬਰ - ਸਿਨੇਮਾ ਘਰ ’ਤੇ ਪਈ ਕੁੰਡਾਬੰਦੀ ਦੀ ਮਾਰ, 2020 ’ਚ ਸਿਰਫ 73 ਦਿਨ ਹੀ ਖੁੱਲ੍ਹੇ (ਵੀਡੀਓ)
ਜਲਦਬਾਜ਼ੀ ਵਿਚ ਨਾ ਲਓ ਵਿਆਹ ਦਾ ਫੈਸਲਾ
ਸਾਹਮਣੇ ਵਾਲਾ ਜਿਨ੍ਹਾਂ ਮਰਜ਼ੀ ਚੰਗਾ ਹੋਵੇ, ਤੁਹਾਡੇ ਨਾਲ ਚਾਹੇ ਚੰਗੇ ਢੰਗ ਨਾਲ ਗੱਲਬਾਤ ਕਰ ਰਿਹਾ ਹੋਵੇ। ਉਸ ’ਤੇ ਕਦੇ ਵਿਸ਼ਵਾਸ ਨਾ ਕਰੋ। ਜੇਕਰ ਉਹ ਵਿਆਹ ਤੋਂ ਬਾਅਦ ਤੁਹਾਨੂੰ ਪਿਆਰ ਅਤੇ ਖੁਸ਼ ਰੱਖਣ ਦਾ ਵਾਅਦਾ ਕਰ ਰਿਹਾ ਹੈ ਤਾਂ ਤੁਸੀਂ ਵਿਆਹ ਕਰਵਾਉਣ ਦਾ ਫੈਸਲਾ ਜਲਦਬਾਜ਼ੀ ਵਿਚ ਕਦੇ ਨਾ ਲਓ। ਜੀਵਨ ਸਾਥੀ ਦੇ ਪਰਿਵਾਰ ਅਤੇ ਉਸ ਦੇ ਬਾਰੇ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਰਿਸ਼ਤੇ ਦੀ ਕੋਈ ਗੱਲ ਕਰੋ।
ਪੜ੍ਹੋ ਇਹ ਵੀ ਖਬਰ - Health Tips: ਸ਼ੂਗਰ ਨੂੰ ਕਾਬੂ ਕਰਨ ’ਚ ਤੁਹਾਡੀ ਮਦਦ ਕਰਨਗੀਆਂ ਇਹ 8 ਚੀਜ਼ਾਂ
ਪੜ੍ਹੋ ਇਹ ਵੀ ਖਬਰ - Health Tips: ਕੀ ਤੁਹਾਨੂੰ ਵੀ ਦੁਪਹਿਰ ਦੇ ਸਮੇਂ ਹੈ ‘ਸੌਣ ਦੀ ਆਦਤ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ
Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY