ਇਸਲਾਮਾਬਾਦ (ਭਾਸ਼ਾ): ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪਿਛਲੇ ਸਾਲ 9 ਮਈ ਨੂੰ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਭੜਕਣ ਵਾਲੇ ਦੰਗਿਆਂ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਫੌਜ ਨੂੰ ਉਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਹਿੰਸਾ ਦੇ ਦਿਨ ਉਹ ਪਾਕਿ ਰੇਂਜਰਸ ਦੁਆਰਾ ਅਗਵਾ ਕੀਤਾ ਗਿਆ। ਖਾਨ (71) ਨੂੰ ਪਾਕਿ ਰੇਂਜਰਾਂ ਨੇ 9 ਮਈ, 2023 ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਪੇਸ਼ੀ ਦੌਰਾਨ ਇਸਲਾਮਾਬਾਦ ਹਾਈ ਕੋਰਟ ਕੰਪਲੈਕਸ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ) ਦੇ ਸਮਰਥਕਾਂ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅਤੇ ਦੰਗਿਆਂ ਦੀ ਅਗਵਾਈ ਕੀਤੀ। ਇਸ ਨਾਲ ਦੇਸ਼ ਭਰ ਦੇ ਨਾਗਰਿਕ ਅਤੇ ਫੌਜੀ ਅਦਾਰਿਆਂ ਨੂੰ ਨੁਕਸਾਨ ਪਹੁੰਚਿਆ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਪਾਕਿਸਤਾਨੀ ISI ਏਜੰਟ ਨੂੰ ਜਿੰਦਾ ਸਾੜਿਆ, ਨਿੱਝਰ ਕਤਲਕਾਂਡ ਨਾਲ ਸਬੰਧ!
ਫੌਜ ਦੇ ਬੁਲਾਰੇ ਮੇਜਰ ਜਨਰਲ ਅਹਿਮਦ ਸ਼ਰੀਫ ਨੇ ਇਸ ਸਾਲ 7 ਮਈ ਨੂੰ ਕਿਹਾ ਸੀ ਕਿ ਪੀ.ਟੀ.ਆਈ (ਇਮਰਾਨ ਦੀ ਪਾਰਟੀ) ਨਾਲ ਕੋਈ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਬਸ਼ਰਤੇ ਪਾਰਟੀ ਆਪਣੀ "ਅਰਾਜਕਤਾ ਦੀ ਰਾਜਨੀਤੀ" ਲਈ ਮੁਆਫ਼ੀ ਮੰਗੇ। ਇਸ ਬਿਆਨ ਤੋਂ ਬਾਅਦ ਵੱਖ-ਵੱਖ ਹਲਕਿਆਂ ਤੋਂ ਮੰਗ ਕੀਤੀ ਗਈ ਸੀ ਕਿ ਖਾਨ ਦੀ ਪਾਰਟੀ ਨੂੰ ''ਕਾਲਾ ਦਿਵਸ'' ਹਿੰਸਾ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਡਾਨ ਅਖ਼ਬਾਰ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖਾਨ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ 9 ਮਈ ਦੀ ਹਿੰਸਾ ਲਈ ਮੁਆਫ਼ੀ ਮੰਗਣ ਦਾ ਕੋਈ ਕਾਰਨ ਨਹੀਂ ਹੈ। ਇਮਰਾਨ ਨੇ ਕਿਹਾ ਕਿ ਉਸ ਨੂੰ ਇਸਲਾਮਾਬਾਦ ਹਾਈ ਕੋਰਟ ਕੰਪਲੈਕਸ ਤੋਂ ਮੇਜਰ ਜਨਰਲ ਦੀ ਅਗਵਾਈ ਵਾਲੇ ਰੇਂਜਰਾਂ ਨੇ ਗ੍ਰਿਫ਼ਤਾਰ ਕੀਤਾ ਸੀ। ਖਾਨ ਨੇ ਕਿਹਾ ਕਿ ਇਸ ਦੇ ਉਲਟ, ਫੌਜ ਨੂੰ ਉਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਸ ਨੂੰ ਹਿੰਸਾ ਵਾਲੇ ਦਿਨ ਪਾਕਿ ਰੇਂਜਰਾਂ ਨੇ "ਅਗਵਾ" ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਰਾਸ਼ਟਰਪਤੀ ਚੋਣਾਂ : ਨਿਵੇਸ਼ ਫਰਮਾਂ ਦਾ ਟਰੰਪ ਨੂੰ ਵੱਡਾ ਸਮਰਥਨ, ਨੌਕਰੀਪੇਸ਼ਾ ਕਮਲਾ ਨਾਲ
NEXT STORY