ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਖ਼ਰਾਬ ਆਰਥਿਕ ਹਾਲਤ ਦੇ ਵਿਚਕਾਰ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਵੇਂ ਇਸਲਾਮਾਬਾਦ ਵਿੱਚ ਹੋਈ ਅਮਰੀਕਾ-ਇਰਾਨ ਸ਼ਾਂਤੀ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ ਹੈ, ਪਰ ਪਾਕਿਸਤਾਨ ਇਸ ਗੱਲਬਾਤ ਦੇ ਬਹਾਨੇ ਆਪਣੀ 'ਇਮੇਜ ਬ੍ਰਾਂਡਿੰਗ' ਕਰਨ ਵਿੱਚ ਸਫ਼ਲ ਰਿਹਾ। ਰਿਪੋਰਟਾਂ ਅਨੁਸਾਰ ਪਾਕਿਸਤਾਨ ਨੇ ਸਾਊਦੀ ਅਰਬ ਅਤੇ ਕਤਰ ਤੋਂ 5 ਅਰਬ ਅਮਰੀਕੀ ਡਾਲਰ (ਲਗਭਗ 42,500 ਕਰੋੜ ਰੁਪਏ) ਦੀ ਵਿੱਤੀ ਸਹਾਇਤਾ ਹਾਸਲ ਕਰ ਲਈ ਹੈ।
ਪਾਕਿਸਤਾਨ ਇਸ ਸਮੇਂ ਗੰਭੀਰ ਨਕਦੀ ਸੰਕਟ ਨਾਲ ਜੂਝ ਰਿਹਾ ਹੈ। ਸਾਊਦੀ ਅਰਬ ਅਤੇ ਕਤਰ ਤੋਂ ਮਿਲੀ ਇਹ 5 ਅਰਬ ਡਾਲਰ ਦੀ ਰਕਮ ਉਸ ਦੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਹਾਰਾ ਦੇਵੇਗੀ। ਪਾਕਿਸਤਾਨ ਨੇ ਇਸੇ ਮਹੀਨੇ ਸੰਯੁਕਤ ਅਰਬ ਅਮੀਰਾਤ ਨੂੰ 3.5 ਅਰਬ ਡਾਲਰ ਦਾ ਕਰਜ਼ਾ ਮੋੜਨਾ ਹੈ। ਸਾਊਦੀ ਅਤੇ ਕਤਰ ਤੋਂ ਮਿਲੀ ਇਸ ਨਵੀਂ ਮਦਦ ਨਾਲ ਪਾਕਿਸਤਾਨ ਨੂੰ ਪੁਰਾਣਾ ਕਰਜ਼ਾ ਮੋੜਨ ਵਿੱਚ ਆਸਾਨੀ ਹੋਵੇਗੀ।
ਇਹ ਵੀ ਪੜ੍ਹੋ- ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੇਣ ਧਿਆਨ ! ਕਿਤੇ ਤੁਹਾਡੀ ਡਿਗਰੀ ਹੋ ਨਾ ਜਾਏ 'ਰੱਦੀ'
ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨੇ ਅਮਰੀਕਾ ਅਤੇ ਇਰਾਨ ਵਿਚਾਲੇ 'ਵਿਚੋਲਾ' ਬਣ ਕੇ ਦੁਨੀਆ ਨੂੰ ਦਿਖਾਇਆ ਕਿ ਉਹ ਖੇਤਰੀ ਸ਼ਾਂਤੀ ਲਈ ਅਹਿਮ ਹੈ। ਇਸੇ ਦਾ ਫਾਇਦਾ ਉਸ ਨੂੰ ਨਵੇਂ ਕਰਜ਼ੇ ਅਤੇ ਵਿੱਤੀ ਮਦਦ ਦੇ ਰੂਪ ਵਿੱਚ ਮਿਲਿਆ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪਾਕਿਸਤਾਨ ਦੇ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਵਾਸ਼ਿੰਗਟਨ ਵਿੱਚ IMF ਅਤੇ ਵਿਸ਼ਵ ਬੈਂਕ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ।
ਹੁਣ ਤੱਕ ਪਾਕਿਸਤਾਨ ਜ਼ਿਆਦਾਤਰ ਚੀਨ, ਸਾਊਦੀ ਅਰਬ ਅਤੇ UAE 'ਤੇ ਨਿਰਭਰ ਸੀ। ਪਰ ਤਾਜ਼ਾ ਰਿਪੋਰਟਾਂ ਅਨੁਸਾਰ, ਹੁਣ ਕਤਰ ਇੱਕ ਵੱਡੇ ਮਦਦਗਾਰ ਵਜੋਂ ਉੱਭਰਿਆ ਹੈ, ਜੋ UAE ਦੀ ਥਾਂ ਲੈ ਸਕਦਾ ਹੈ।
ਇਹ ਵੀ ਪੜ੍ਹੋ- ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਈਰਾਨ ਦਾ ਵੱਡਾ ਕ੍ਰੈਕਡਾਊਨ; ਜਾਸੂਸੀ ਨੈੱਟਵਰਕ ਦੇ 50 ਲੋਕ ਗ੍ਰਿਫ਼ਤਾਰ
NEXT STORY