ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਚੇਅਰਮੈਨ ਅਤੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਬਿਲਾਵਲ ਭੁੱਟੋ ਜ਼ਰਦਾਰੀ ਨੇ ਵਿਆਹ ਬਾਰੇ ਪੁੱਛੇ ਗਏ ਪੱਤਰਕਾਰ ਦੇ ਸਵਾਲ ਦਾ ਅਜਿਹਾ ਜਵਾਬ ਦਿੱਤਾ ਕਿ ਸਾਰੇ ਹੈਰਾਨ ਹੋ ਕੇ ਹੱਸਣ ਲੱਗ ਪਏ। ਸਥਾਨਕ ਮੀਡੀਆ ਮੁਤਾਬਕ ਪਾਕਿਸਤਾਨ ਪੀਪਲਜ਼ ਪਾਰਟੀ ਨੇ ਇਕ ਵੀਡੀਓ ਟਵੀਟ ਕੀਤਾ ਹੈ ਜਿਸ ਵਿਚ ਬਿਲਾਵਲ ਪੱਤਰਕਾਰਾਂ ਨਾਲ ਚਰਚਾ ਕਰ ਰਹੇ ਹਨ। ਇਕ ਪੱਤਰਕਾਰ ਮਜ਼ੀਦ ਅੱਬਾਸੀ ਨੇ ਬਿਲਾਵਲ ਤੋਂ ਪੁੱਛਿਆ,''ਬੇਨਜ਼ੀਰ ਭੁੱਟੋ (ਬਿਲਾਵਲ ਦੀ ਮਾਂ) ਦਾ ਜੋ ਮਿਸ਼ਨ ਸੀ ਉਸ ਨੂੰ ਪੂਰਾ ਕਰਨ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ। ਪਾਕਿਸਤਾਨ ਦੀ ਜਨਤਾ ਤੁਹਾਨੂੰ ਦੋ ਰੂਪਾਂ ਵਿਚ ਦੇਖਣਾ ਚਾਹੁੰਦੀ ਹੈ। ਇਕ ਵਜ਼ੀਰੇ ਆਜ਼ਮ ਅਤੇ ਇਕ ਵਿਆਹ ਦੇ ਪੁਸ਼ਾਕ ਵਿਚ। ਤੁਸੀਂ ਵਿਆਹ ਦੇ ਸਿਲਸਿਲੇ ਵਿਚ ਕੋਈ ਫੈਸਲਾ ਕੀਤਾ ਹੈ।''
ਇਸ ਸਵਾਲ ਦਾ ਜਵਾਬ ਦਿੰਦਿਆਂ ਬਿਲਾਵਲ ਭੁੱਟੋ ਨੇ ਕਿਹਾ,''ਹਾਂ, ਇਸ ਬਾਰੇ ਵਿਚ ਰਣਨੀਤਕ ਬੈਠਕਾਂ ਹੋ ਰਹੀਆਂ ਹਨ ਅਤੇ ਅਸੀਂ ਸਹੀ ਟਾਈਮ ਪਲਾਨ ਕਰ ਰਹੇ ਹਾਂ ਕਿ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਦੇ ਬਾਅਦ ਜਾਂ ਚੋਣ ਮੁਹਿੰਮ ਦੌਰਾਨ ਜਾਂ ਚੋਣ ਮੁਹਿੰਮ ਤੋਂ ਪਹਿਲਾਂ ਮੈਂ ਕਦੋਂ ਵਿਆਹ ਕਰਾਂ। ਕੀ ਮੈਂ ਇਕ ਵਿਆਹ ਕਰਾਂ? ਇਹ ਚਾਰ ਸੂਬੇ ਹਨ ਤਾਂ ਹਰੇਕ ਸੂਬੇ ਵਿਚ ਇਕ ਪਤਨੀ ਹੋਣੀ ਚਾਹੀਦੀ ਹੈ ਅਤੇ ਇਸ ਦਾ ਇਲੈਕਟੋਰਲ ਅਸਰ ਕੀ ਹੋਵੇਗਾ? ਜਦੋਂ ਸਾਡੀ ਇਹ ਰਿਪੋਰਟ ਪੂਰੀ ਹੋ ਜਾਵੇਗੀ ਤਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ।''
ਭੁੱਟੋ ਦੇ ਇਸ ਜਵਾਬ 'ਤੇ ਜੰਮ ਕੇ ਠਹਾਕੇ ਲੱਗੇ। ਗੌਰਤਲਬ ਹੈ ਕਿ ਪਾਕਿਸਤਾਨ ਵਿਚ ਚਾਰ ਸੂਬੇ ਮਤਲਬ ਸੂਬਾ ਖੈਬਰ ਪਖਤੂਨਖਵਾ, ਪੰਜਾਬ, ਸਿੰਧ ਅਤੇ ਬਲੋਚਿਤਾਨ ਹੈ। 21 ਸਤੰਬਰ 1988 ਨੂੰ ਜਨਮੇ ਬਿਲਾਵਲ ਭੁੱਟੋ 30 ਸਾਲ ਦੇ ਹੋ ਚੁੱਕੇ ਹਨ। ਉਹ ਆਕਸਫੋਰਡ ਯੂਨੀਵਰਸਿਟੀ ਵਿਚ ਪੜ੍ਹੇ ਹਨ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਅਤੇ ਆਸਿਫ ਅਲੀ ਜ਼ਰਦਾਰੀ ਦੇ ਇਕਲੌਤੇ ਬੇਟੇ ਹਨ।
ਫਰਜ਼ੀ ਐਨਕਾਊਂਟਰ ਮਾਮਲੇ ਨੂੰ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ : ਪਾਕਿ ਜੱਜ
NEXT STORY