ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਸਬੰਧਤ ਚੰਦੂ ਦੀ ਹਵੇਲੀ ਅਤੇ ਗੁਰਦੁਆਰੇ ਵਿਚ ਤਬਦੀਲ ਕੀਤੇ ਗਏ ਉਸ ਵਿਚਲੇ ਇਤਿਹਾਸਿਕ ਖੂਹ ਦੀ ਹੋਂਦ ਨੂੰ ਬਰਕਰਾਰ ਰੱਖਣ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਮੌਜੂਦਾ ਸਮੇਂ ਉਕਤ ਇਤਿਹਾਸਿਕ ਖੂਹ ਦੀਆਂ ਕੰਧਾਂ 'ਤੇ ਉਰਦੂ ਵਿਚ 'ਹੱਕ ਚਾਰ ਯਾਰ ਦਰਬਾਰ' ਅਤੇ 'ਯਹਾਂ ਨਹਾਨਾ ਔਰ ਕੱਪੜੇ ਧੋਣਾ ਮਨ੍ਹਾ ਹੈ' ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ।
ਲਾਹੌਰ ਦੇ ਮੋਚੀ ਦਰਵਾਜ਼ੇ ਦੇ ਅੰਦਰ ਮੌਜੂਦ ਇਹ ਖੂਹ ਦੀਵਾਨ ਚੰਦੂ ਦੀ ਲਾਲ ਹਵੇਲੀ ਦਾ ਹਿੱਸਾ ਸੀ। ਗ੍ਰਿਫ਼ਤਾਰੀ ਸਮੇਂ ਗੁਰੂ ਅਰਜੁਨ ਦੇਵ ਜੀ ਨੂੰ ਚੰਦੂ ਨੇ ਆਪਣੀ ਹਵੇਲੀ ਦੀ ਹੀ ਇਕ ਕੋਠੜੀ ਵਿਚ ਰੱਖਿਆ ਸੀ ਅਤੇ ਹਵੇਲੀ ਵਿਚਲੇ ਇਸੇ ਖੂਹ ਦੇ ਪਾਣੀ ਨਾਲ ਗੁਰੂ ਜੀ ਇਸ਼ਨਾਨ ਕਰਿਆ ਕਰਦੇ ਸਨ। ਗੁਰਦੁਆਰਾ ਲਾਲ ਖੂਹ ਦੀ ਹੋਂਦ ਨੂੰ ਖ਼ਤਮ ਕੀਤੇ ਜਾਣ ਦਾ ਮਾਮਲਾ ਬੀਤੇ ਕਈ ਸਾਲਾਂ ਤੋਂ ਪਮੁੱਖਤਾ ਨਾਲ ਚੁੱਕਿਆ ਜਾਂਦਾ ਰਿਹਾ ਹੈ। ਹੁਣ ਫਰੀਦਕੋਟ ਦੇ ਇਕ ਸਿੰਘ ਨੇ ਗੁਰਦੁਆਰਾ ਲਾਲ ਖੂਹ ਅਤੇ ਚੰਦੂ ਦੀ ਹਵੇਲੀ ਬਾਰੇ ਤਾਜ਼ਾ ਵੀਡੀਓ ਜਾਰੀ ਕਰ ਕੇ ਦੱਸਿਆ ਹੈ ਕਿ ਜਿਸ ਲਾਲ ਹਵੇਲੀ ਵਿਚ ਗੁਰੂ ਸਾਹਿਬ ਨੂੰ ਚੰਦੂ ਨੇ ਤਸੀਹੇ ਦਿੰਦਿਆਂ ਤੱਤੀ ਲੋਹ 'ਤੇ ਬਿਠਾਇਆ ਅਤੇ ਤੱਤੀ ਰੇਤਾ ਉਨ੍ਹਾਂ ਦੇ ਸਿਰ 'ਤੇ ਪਵਾਈ ਸੀ, ਬਾਅਦ ਵਿਚ ਇਸ ਜਗ੍ਹਾ 'ਤੇ ਸੰਗਤ ਵੱਲੋਂ ਗੁਰਦੂਆਰਾ ਉਸਾਰਿਆ ਗਿਆ।
ਇਤਿਹਾਸਿਕ ਦਸਤਾਵੇਜ਼ਾਂ ਮੁਤਾਬਕ ਪਹਿਲਾਂ ਗੁਰਦੁਆਰਾ ਬਹੁਤ ਛੋਟਾ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਨਾਲ ਲੱਗਦੇ ਮਕਾਨ ਖਰੀਦ ਕੇ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ। ਇਸ ਗੁਰਦੁਆਰੇ ਦਾ ਨਾਂਅ ਇਕ ਦੁਕਾਨ, 21 ਕਨਾਲ 14 ਮਰਲੇਜ਼ਮੀਨ ਪਿੰਡ ਖੋਖਰ ਵਿਚ ਸੀ। ਮਿਸਲ ਕਾਲੇ ਵੇਲੇ ਚੰਦੂ ਦੀ ਹਵੇਲੀ ਨੂੰ ਢਾਹੇ ਜਾਣ ਤੋਂ ਬਾਅਦ ਨਾਨਕਸ਼ਾਹੀ ਇੱਟਾਂ ਨਾਲ ਉਸੇ ਸਥਾਨ 'ਤੇ ਮੁੜ ਤੋਂ ਯਾਦਗਾਰ ਵਜੋਂ ਹਵੇਲੀ ਉਸਾਰੀ ਗਈ। ਦੇਸ਼ ਦੀ ਵੰਡ ਤੋਂ ਬਾਅਦ ਇਸ ਵਿਚ ਸ਼ਰਨਾਰਥੀ ਪਰਿਵਾਰ ਰਹਿੰਦੇ ਰਹੇ ਅਤੇ ਹੁਣ ਇਕ ਵਾਰ ਫਿਰ ਤੋਂ ਇਸ ਨੂੰ ਢਾਹ ਕੇ ਇਸ ਦੇ ਸਾਹਮਣੇ ਹਿੱਸੇ ਵਿਚ ਪੱਕੀ ਕੰਧ ਬਣਾ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਦੇ ਮੱਧਕਾਲੀ ਚੋਣ ਸੰਦੇਸ਼ ਦਾ ਖਰਚ ਜਾਣ ਹੋ ਜਾਓਗੇ ਹੈਰਾਨ
NEXT STORY