ਕਰਾਚੀ— ਕਰਾਚੀ ਦੀ ਇਕ ਬੈਂਕਿੰਗ ਅਦਾਲਤ ਨੇ ਫਰਜ਼ੀ ਖਾਤਾ ਘਪਲੇ 'ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਪੀਪੀਪੀ ਦੇ ਸਹਿ ਪ੍ਰਧਾਨ ਅਲੀ ਜ਼ਰਦਾਰੀ ਤੇ 15 ਹੋਰਾਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ। ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਹੈ ਕਿ 35 ਅਰਬ ਡਾਲਰ ਦੇ ਧਨਸੋਧ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਪ੍ਰਸ਼ਾਸਨ ਨੂੰ ਜ਼ਰਦਾਰੀ (63) ਨੂੰ ਗ੍ਰਿਫਤਾਰ ਕਰਨ ਤੇ 4 ਸਤੰਬਰ ਤੋਂ ਪਹਿਲਾਂ ਪੇਸ਼ ਕਰਨ ਦਾ ਆਦੇਸ਼ ਦਿੱਤਾ।
ਹਾਲਾਂਕਿ ਪੀਪੀਪੀ ਬੁਲਾਰਾ ਫਰਹਤੁੱਲਾ ਬਾਬਰ ਵੱਲੋਂ ਜਾਰੀ ਇਕ ਬਿਆਨ 'ਚ ਜ਼ਰਦਾਰੀ ਦੇ ਵਕੀਲ ਫਾਰੂਕ ਐੱਨ ਨਾਈਕ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਸਾਬਕਾ ਰਾਸ਼ਟਰਪਤੀ ਵਿਰੁੱਧ ਕੋਈ ਵਾਰੰਟ ਜਾਰੀ ਕੀਤਾ ਗਿਆ ਹੈ। ਸੰਘੀ ਜਾਂਚ ਏਜੰਸੀ ਨੇ 18 ਹੋਰ ਸ਼ੱਕੀਆਂ ਨਾਲ ਜ਼ਰਦਾਰੀ ਤੇ ਉਸ ਦੀ ਭੈਣ ਫਰਯਾਲ ਤਾਲਪੁਰ ਨੂੰ ਇਸ ਮਾਮਲੇ 'ਚ ਦਰਜ ਆਪਣੇ ਅੰਤਰਿਮ ਦੋਸ਼ ਪੱਤਰ 'ਚ ਭਗੌੜਾ ਐਲਾਨ ਕੀਤਾ ਸੀ। ਹਾਲਾਂਕਿ ਤਾਲਪੁਰ ਨੂੰ ਆਪਣੀ ਗ੍ਰਿਫਤਾਰੀ ਵਿਰੁੱਧ ਜ਼ਮਾਨਤ ਮਿਲ ਗਈ ਸੀ।
ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ 'ਚ ਨੇਤਨਯਾਹੂ ਤੋਂ ਇਕ ਵਾਰ ਫਿਰ ਪੁੱਛਗਿੱਛ
NEXT STORY