ਇਸਲਾਮਾਬਾਦ (ਏਐਨਆਈ): ਪਾਕਿਸਤਾਨ ਦੇ ਕਸਟਮ ਵਿਭਾਗ ਨੇ ਬਲੋਚਿਸਤਾਨ ਦੇ ਕੁਝ ਹਿੱਸਿਆਂ ਵਿੱਚ ਵੱਖ-ਵੱਖ ਛਾਪਿਆਂ ਦੌਰਾਨ 11.4 ਕਰੋੜ ਰੁਪਏ ਦੀ ਕੀਮਤ ਦੇ ਵਿਦੇਸ਼ੀ ਬ੍ਰਾਂਡ ਦੀਆਂ ਸਿਗਰਟਾਂ ਦੀ ਵੱਡੀ ਮਾਤਰਾ ਜ਼ਬਤ ਕੀਤੀ ਹੈ। ਡਾਨ ਨੇ ਇਹ ਰਿਪੋਰਟ ਦਿੱਤੀ। ਡਾਨ ਇੱਕ ਪਾਕਿਸਤਾਨੀ ਅੰਗਰੇਜ਼ੀ ਭਾਸ਼ਾ ਦਾ ਅਖ਼ਬਾਰ ਹੈ।
ਕਸਟਮ ਅਧਿਕਾਰੀਆਂ ਨੇ ਚਾਰੇ ਸੂਬਿਆਂ ਵਿੱਚ ਸ਼ੁਰੂ ਕੀਤੀ ਤਸਕਰੀ ਵਿਰੋਧੀ ਮੁਹਿੰਮ ਦੌਰਾਨ ਪਿਛਲੇ ਹਫ਼ਤੇ 30.3 ਕਰੋੜ ਰੁਪਏ ਦੀਆਂ ਵਿਦੇਸ਼ੀ ਬਰਾਂਡਾਂ ਦੀਆਂ ਤਸਕਰੀ ਵਾਲੀਆਂ ਸਿਗਰਟਾਂ ਜ਼ਬਤ ਕਰਨ ਦਾ ਦਾਅਵਾ ਕੀਤਾ। ਕਸਟਮ ਇੰਟੈਲੀਜੈਂਸ ਦੇ ਬੁਲਾਰੇ ਨੇ ਡਾਨ ਨੂੰ ਦੱਸਿਆ ਕਿ "ਬਲੋਚਿਸਤਾਨ ਵਿੱਚ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਗਈ, ਜਿੱਥੇ ਕਸਟਮ ਨੇ ਖੁਫੀਆ-ਅਧਾਰਤ ਛਾਪਿਆਂ ਦੌਰਾਨ ਵਿਦੇਸ਼ੀ ਸਿਗਰਟਾਂ ਦੀਆਂ 4,280,000 ਸਟਿਕਸ ਬਰਾਮਦ ਕੀਤੀਆਂ।" ਉਸਨੇ ਅੱਗੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਵਿੱਚ ਕਸਟਮ ਇੰਟੈਲੀਜੈਂਸ ਦੁਆਰਾ ਕੁੱਲ 33,994,850 ਤਸਕਰੀ ਵਾਲੀਆਂ ਸਿਗਰਟਾਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 1,324 ਮਿਲੀਅਨ ਰੁਪਏ ਹੈ ।
ਪੜ੍ਹੋ ਇਹ ਅਹਿਮ ਖ਼ਬਰ-ਯੂਕੇ ਦੇ PM ਰਿਸ਼ੀ ਸੁਨਕ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਛਾਪੇਮਾਰੀ 'ਚ ਹੋਏ ਸ਼ਾਮਲ, 100 ਤੋਂ ਵੱਧ ਲੋਕ ਗ੍ਰਿਫ਼ਤਾਰ
ਸੀਐਨਐਨ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਕੈਨੇਡਾ ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਕਿ ਹਰੇਕ ਸਿਗਰਟ 'ਤੇ ਸਿਹਤ ਚੇਤਾਵਨੀਆਂ ਨੂੰ ਸਿੱਧੇ ਤੌਰ 'ਤੇ ਛਾਪਣ ਦੀ ਲੋੜ ਹੋਵੇਗੀ, ਅਜਿਹਾ ਕਰਨ ਵਾਲਾ ਇਹ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਹ ਪਹਿਲ ਨੌਜਵਾਨਾਂ ਨੂੰ ਸਿਗਰਟਨੋਸ਼ੀ ਤੋਂ ਦੂਰ ਰੱਖਣ ਵਿਚ ਸਹਾਇਕ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ-ਅਮਰੀਕਾ ਦੇ ਡੂੰਘੇ ਹੋ ਰਹੇ ਸਬੰਧਾਂ ਕਾਰਨ ਪਾਕਿਸਤਾਨ ਨੂੰ ਕੋਈ ਫ਼ਰਕ ਨਹੀਂ ਪੈਂਦਾ : ਰੱਖਿਆ ਮੰਤਰੀ ਆਸਿਫ
NEXT STORY