ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ’ਚ ਅੱਜ ਕਥਿਤ ਤੌਰ ’ਤੇ ਆਨਰ ਕਿਲਿੰਗ ਕਾਰਨ ਇਕ ਪਿਤਾ ਨੇ ਆਪਣੀਆਂ ਦੋ ਧੀਆਂ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਸੂਤਰਾਂ ਅਨੁਸਾਰ ਕਾਤਲ ਪਿਤਾ ਦੀ ਪਛਾਣ ਸਈਦ ਦੇ ਰੂਪ ’ਚ ਹੋਈ। ਉਸ ਨੇ ਕਸੂਰ ਜ਼ਿਲ੍ਹੇ ਦੇ ਕਸਬਾ ਹਵੇਲੀ ਨੱਥੋਵਾਲੀ ਵਿਚ ਅਣਖ ਨੂੰ ਲੈ ਕੇ ਆਪਣੀਆਂ ਦੋ ਧੀਆਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਕਾਤਲ ਪਿਤਾ ਦੋਵਾਂ ਲੜਕੀਆਂ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਸੂਚਨਾ ਮਿਲਣ ’ਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ
ਸੂਤਰਾਂ ਅਨੁਸਾਰ ਦੋਵੇ ਭੈਣਾਂ ਆਪਣੀ ਮਰਜ਼ੀ ਦੇ ਲੜਕਿਆਂ ਨਾਲ ਨਿਕਾਹ ਕਰਨਾ ਚਾਹੁੰਦੀਆਂ ਸਨ, ਜੋ ਉਨਾਂ ਦੇ ਰਿਸ਼ਤੇਦਾਰਾਂ ’ਚੋਂ ਸੀ ਪਰ ਸਈਦ ਇਸ ਗੱਲ ਲਈ ਸਹਿਮਤ ਨਹੀਂ ਸੀ, ਜਿਸ ਕਾਰਨ ਦੋਵਾਂ ਭੈਣਾਂ ਨੇ ਆਪਣੀ ਮਰਜ਼ੀ ਦੇ ਲੜਕਿਆਂ ਨਾਲ 7 ਜੁਲਾਈ ਨੂੰ ਨਿਕਾਹ ਕਰਵਾਉਣਾ ਨਿਸ਼ਚਿਤ ਕਰ ਦਿੱਤਾ ਸੀ। ਇਸ ਤੋਂ ਗੁੱਸੇ ’ਚ ਆ ਕੇ ਸਈਦ ਨੇ ਦੋਵਾਂ ਲੜਕੀਆਂ ਦਾ ਅਣਖ ਕਾਰਨ ਕਤਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)
SCO ਸੰਮਲੇਨ 'ਚ ਪਾਕਿ PM ਨੇ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ, ਅੱਤਵਾਦ 'ਤੇ ਕਹੀ ਇਹ ਗੱਲ
NEXT STORY