ਇਸਲਾਮਾਬਾਦ, (ਏਜੰਸੀ)— ਬਾਲਾਕੋਟ 'ਚ ਹੋਏ ਹਵਾਈ ਹਮਲੇ ਮਗਰੋਂ ਪਾਕਿਸਤਾਨ ਨੇ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਹੈ। ਜਿਸ ਜਗ੍ਹਾ ਭਾਰਤ ਨੇ ਕਾਰਵਾਈ ਕੀਤੀ ਸੀ, ਉਸ ਜਗ੍ਹਾ ਪਾਕਿਸਤਾਨ ਨੇ ਕਿਸੇ ਵੀ ਮੀਡੀਆ ਨੂੰ ਹੁਣ ਤਕ ਜਾਣ ਨਹੀਂ ਦਿੱਤਾ ਹੈ। ਉੱਥੇ ਹੀ, ਹੁਣ ਉਸ ਨੇ ਅਣਪਛਾਤੇ ਭਾਰਤੀ ਪਾਇਲਟਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਬਾਲਾਕੋਟ ਇਲਾਕੇ 'ਚ ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਬੰਬ ਸੁੱਟ ਕੇ ਉਨ੍ਹਾਂ ਦੇ 19 ਦਰੱਖਤ ਨਸ਼ਟ ਕਰ ਦਿੱਤੇ ਹਨ, ਜੋ ਵਾਤਾਵਰਨ ਅੱਤਵਾਦ ਹੈ।
ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਭਾਰਤੀ ਫੌਜ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ 'ਚ ਭਾਰਤ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਅੱਤਵਾਦੀ ਗਰੁੱਪ ਵਲੋਂ ਲਈ ਗਈ ਸੀ, ਜਿਸ ਦਾ ਸਰਗਨਾ ਮੌਲਵੀ ਮਸੂਦ ਅਜ਼ਹਰ ਹੈ ਅਤੇ ਉਹ ਪਾਕਿਸਤਾਨ 'ਚ ਰਹਿੰਦਾ ਹੈ। ਇਸ ਦਾ ਬਦਲਾ ਲੈਣ ਲਈ ਭਾਰਤ ਵਲੋਂ ਪਾਕਿਸਤਾਨ ਦੇ ਬਾਲਾਕੋਟ 'ਚ ਏਅਰ ਸਟ੍ਰਾਈਕ ਕੀਤੀ ਗਈ ਸੀ। ਭਾਰਤੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਜੈਸ਼ ਦੇ ਟਰੇਨਿੰਗ ਕੈਂਪ ਨੂੰ ਨਿਸ਼ਾਨਾ ਬਣਾ ਕੇ ਉਡਾਇਆ ਜਦਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਏਅਰ ਸਟ੍ਰਾਈਕ ਕਾਰਨ ਸਿਰਫ ਚੀਲ ਦੇ 19 ਦਰੱਖਤ ਹੀ ਤਬਾਹ ਹੋਏ ਹਨ।
ਪਾਕਿਸਤਾਨ ਦੇ ਪੌਣਪਾਣੀ 'ਚ ਤਬਦੀਲੀ ਸਬੰਧੀ ਮੰਤਰੀ ਮਲਿਕ ਅਮੀਨ ਅਸਲਾਮ ਨੇ ਕਿਹਾ ਸੀ ਕਿ ਭਾਰਤੀ ਜੈੱਟ ਜਹਾਜ਼ਾਂ ਨੇ ਜੰਗਲੀ ਰੁੱਖਾਂ 'ਤੇ ਹਮਲਾ ਕੀਤਾ ਹੈ ਅਤੇ ਸਰਕਾਰ ਵਾਤਾਵਰਣ 'ਤੇ ਹੋਏ ਅਸਰ ਦਾ ਜਾਇਜ਼ਾ ਲੈ ਰਹੀ ਹੈ।
ਆਸਟ੍ਰੇਲੀਆ ਦੇ ਸਕੂਲਾਂ 'ਚ ਕੁੜੀਆਂ ਮੋਹਰੀ
NEXT STORY